ਵਿਧਾਇਕ ਦਲਵੀਰ ਗੋਲਡੀ ਨੇ ਧੂਰੀ ਹਲਕੇ ਦੇ 571 ਕਿਸਾਨਾਂ ਨੂੰ 2.51 ਕਰੋੜ ਦੀ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ

ਧੂਰੀ, 30 ਮਈ (ਮਹੇਸ਼): ਪੰਜਾਬ ਸਰਕਾਰ ਵੱਲੋਂ ਛੋਟੇ ਕਿਸਾਨਾਂ ਦੇ ਕਰਜਾ ਮੁਆਫ ਦੇ ਕੀਤੇ ਗਏ ਐਲਾਨ ਦੇ ਅਮਲ ਹੁੰਦਿਆਂ ਅੱਜ ਸਥਾਨਕ ਮਹੇਸ਼ ਬਿਰਧ ਆਸ਼ਰਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਅੱਜ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਪਹਿਲਾਂ ਧੂਰੀ ਹਲਕੇ ਦੇ 4498 ਕਿਸਾਨਾਂ ਨੂੰ 16.75 ਕਰੋੜ ਅਤੇ ਹੁਣ ਦੂਸਰੇ ਗੇੜ ਵਿੱਚ 571 ਕਿਸਾਨਾਂ ਨੂੰ 2.51 ਕਰੋੜ ਰੁਪੈ ਦੀ ਰਾਹਤ ਦਿੱਤੀ ਗਈ ਹੈ।
ਆਪਣੇ ਸੰਬੋਧਨ ’ਚ ਬੋਲਦਿਆਂ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਗਤੀਸ਼ੀਲ ਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਛੋਟੇ ਕਿਸਾਨਾਂ ਨੂੰ ਦੋ-ਦੋ ਲੱਖ ਜੁਪੈ ਦੇ ਕਰਜ਼ੇ ਮੁਆਫ ਕਰਕੇ ਅਜਿਹੀ ਰਾਹਤ ਦਿੱਤੀ ਹੈ, ਜੋ ਦੇਸ਼ ਤੇ ਕਾਬਜ਼ ਭਾਜਪਾ ਦੀ ਸਰਕਾਰ ਨੇ ਅੱਜ ਤੱਕ ਨਹੀਂ ਦਿੱਤੀ। ਉਨਾਂ ਦੱਸਿਆ ਕਿ ਛੋਟੇ ਕਿਸਾਨਾਂ ਤੋਂ ਬਾਅਦ ਹੁਣ ਖੇਤ ਮਜਦੂਰ, ਐੱਸ.ਸੀ., ਬੀ.ਸੀ. ਅਤੇ ਵੱਡੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਵੀ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਆਧੁਨਿਕ ਢੰਗ ਨਾਲ ਖੇਤੀ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਕਿਸਾਨਾਂ ਨੂੰ ਆਰਥਿਕ ਮੰਦਹਾਲੀ ’ਚੋਂ ਬਾਹਰ ਕੱਢਣ ਲਈ ਕਰਜਾ ਮੁਆਫੀ ਸਕੀਮ ਚਲਾਈ ਗਈ ਹੈ। ਉਨਾ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਸਰਕਾਰ ਵੱਲੋਂ ਖਜਾਨਾ ਖਾਲੀ ਛੱਡਣ ਦੇ ਬਾਵਜੂਦ ਵੀ ਕਿਸਾਨਾਂ ਦੇ ਕਰਜ਼ੇ ਮੁਆਫ ਕਰਕੇ ਵੱਡੀ ਰਾਹਤ ਦਿੱਤੀ ਗਈ ਹੈ। ਉਨਾ ਕਿਹਾ ਕਿ ਪੰਜਾਬ ਸਰਕਾਰ ਹਰ ਵੇਲੇ ਕਿਸਾਨਾਂ ਨਾਲ ਖੜੀ ਹੈ ਅਤੇ ਕਿਸਾਨਾਂ ਦੀ ਭਲਾਈ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨਾਂ ਅਗਾਮੀ ਪੰਚਾਇਤੀ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਤਿਆਰੀਆਂ ਲਈ ਹੁਣੇ ਤੋ ਹੀ ਕਾਂਗਰਸੀ ਵਰਕਰਾਂ ਨੂੰ ਕਮਰਕਸੇ ਕਰ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਪੰਚਾਇਤ ਅਤੇ ਬਲਾਕ ਸੰਮਤੀ ਦੇ ਜੋਨ ਤੋ ਕਾਂਗਰਸੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣਾ ਹੀ ਸਾਡਾ ਮੁੱਖ ਟਿੱਚਾ ਹੈ।
ਇਸ ਮੌਕੇ ਐੱਸ.ਡੀ.ਐੱਮ ਧੂਰੀ ਅਮਰਿੰਦਰ ਸਿੰਘ ਟਿਵਾਣਾ, ਡੀ.ਐੱਸ.ਪੀ. ਧੂਰੀ ਅਕਾਸ਼ਦੀਪ ਸਿੰਘ ਔਲਖ, ਐੱਸ.ਐੱਚ.ਓ ਰਾਜੇਸ਼ ਸਨੇਹੀ, ਅਮਿਤ ਸਿੰਘਲ, ਵਿਜੈ ਕੁਮਾਰ ਸਹਾਇਕ ਰਜਿਸਟਰਾਰ, ਪੰਜਾਬ ਕਾਂਗਰਸ ਦੇ ਸਕੱਤਰ ਗੁਰਪਿਆਰ ਸਿੰਘ ਧੂਰਾ, ਲਖਵੀਰ ਸਿੰਘ ਬਮਾਲ, ਬਲਾਕ ਕਾਂਗਰਸ ਦੇ ਪ੍ਰਧਾਨ ਚਮਕੌਰ ਸਿੰਘ ਕੁੰਬੜਵਾਲ, ਸਹਾਇਕ ਰਜਿਸਟਰਾਰ ਬਲਜਿੰਦਰ ਸਿੰਘ, ਵਿਜੈ ਕੁਮਾਰ ਸਿੰਗਲ, ਹੰਸ ਰਾਜ ਗੁਪਤਾ, ਆਸ਼ੀਰਵਾਦ ਫਾਉਡੇਸ਼ਨ ਦੇ ਚੇਅਰਮੈਨ ਮੁਨੀਸ਼ ਗਰਗ, ਹਨੀ ਤੂਰ, ਸਮਸ਼ੇਰ ਸਿੰਘ ਕੰਧਾਰਗੜ ਛੰਨਾਂ, ਸੋਨੀ ਘਨੌਰ, ਕੋਮਲ ਬਧੇਸ਼ਾ, ਜਨਕ ਰਾਜ ਮੀਮਸਾ, ਨਰੇਸ਼ ਕੁਮਾਰ ਮੰਗੀ, ਆਸ਼ਾ ਰਾਣੀ ਲੱਧੜ, ਪੁਸ਼ਪਿੰਦਰ ਸ਼ਰਮਾ, ਅਸ਼ਵਨੀ ਧੀਰ, ਸੰਦੀਪ ਤਾਇਲ (ਸਾਰੇ ਕੌਸਲਰ), ਟਰੱਕ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ, ਸੰਜੇ ਬਾਂਸਲ, ਡਾ. ਇੰਦਰਜੀਤ ਸ਼ਰਮਾ, ਵਿਕਰਾਂਤ ਸਿੰਘ ਚੱਠਾ, ਰਣਜੀਤ ਸਿੰਘ ਕਾਕਾ ਸਰਪੰਚ, ਇੰਸਪੈਕਟਰ ਤੇਜਿੰਦਰ ਸਿੰਘ ਜੱਖਲਾਂ, ਇੰਸਪੈਕਟਰ ਸਪਿੰਦਰ ਕੌਰ, ਗੁਰਜੰਟ ਸਿੰਘ ਲੱਡਾ, ਨਾਹਰ ਸਿੰਘ ਮੀਮਸਾ, ਅਮਰਦੀਪ ਸਿੰਘ ਧਾਂਦਰਾ, ਕਾਕਾ ਤੂਰ, ਨਿੱਜੀ ਸਲਾਹਕਾਰ ਇੰਦਰਜੀਤ ਸਿੰਘ ਕੱਕੜਵਾਲ ਤੋਂ ਇਲਾਵਾ ਸਹਿਕਾਰੀ ਸਭਾਵਾਂ ਦੇ ਆਹੁੱਦੇਦਾਰ, ਬੈਂਕਾਂ ਦੇ ਮੈਨੈਜਰਾਂ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ ਵੱਡੀ ਗਿਣਤੀ ’ਚ ਹਾਜਰ ਸਨ।

ਫੋਟੋ ਕੈਪਸ਼ਨ : ਧੂਰੀ : ਕਿਸਾਨਾਂ ਨੂੰ ਕਰਜਾ ਮੁਆਫੀ ਸਰਟੀਫਿਕੇਟ ਵੰਡਦੇ ਹੋਏ ਵਿਧਾਇਕ ਦਲਵੀਰ ਸਿੰਘ ਗੋਲਡੀ