ਯੂਥ ਕਾਂਗਰਸ ਵਲੋਂ ਮੋਦੀ ਖਿਲਾਫ ਦਸਤਖ਼ਤ ਮੁਹਿੰਮ ਕੀਤੀ ਸ਼ੁਰੂ

ਸੰਗਰੂਰ, 9 ਮਈ (ਸਪਨਾ ਰਾਣੀ) – ਯੂਥ ਕਾਂਗਰਸ ਵਲੋਂ ਅੱਜ ਯੂਥ ਕਾਂਗਰਸ ਦੀ ਜਰਨਲ ਸੈਕਟਰੀ ਮੈਡਮ ਰਜਨੀ ਬੁਲਾਣ ਦੀ ਅਗਵਾਈ ਵਿਚ ਐੱਸ.ਸੀ.ਐੱਸ.ਟੀ ਫ਼ੰਡ ਨੂੰ ਰਿਲੀਜ਼ ਕਰਵਾਉਣ ਲਈ ਮਸਤੂਆਣਾ ਸਾਹਿਬ ਤੋ ਮੋਦੀ ਸਰਕਾਰ ਦੇ ਖਿਲਾਫ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ | ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਯੂਥ ਕਾਂਗਰਸ ਹਲਕਾ ਸੰਗਰੂਰ ਦੇ ਇੰਚਾਰਜ ਸ੍ਰੀ ਬੰਨੀ ਖਹਿਰਾ ਤੇ ਸ੍ਰੀ ਮਿੱਠੂ ਲੱਡਾ ਨੇ ਇਸ ਦਸਖ਼ਤ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਕਾਲਜਾ ਅੰਦਰ ਐੱਸ.ਸੀ ਬੱਚਿਆ ਜਿਨ੍ਹਾਂ ਦੀ ਗਿਣਤੀ ਨੌਾ ਲੱਖ ਦੇ ਕਰੀਬ ਹੈ ਉਨ੍ਹਾਂ ਦੀ ਸਕਾਲਰਸ਼ਿਪ ਫ਼ੀਸ ਨਹੀਂ ਆ ਰਹੀ | ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪੇਪਰਾਂ ਅਤੇ ਪੜਾਈ ਕਰਨ ਮੌਕੇ ਤੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਸਕਾਲਰਸ਼ਿਪ ਫ਼ੀਸ ਨਾ ਆਉਣ ਕਾਰਨ ਜਿੱਥੇ ਪੰਜਾਬ ਦੇ ਕਾਲਜ ਬੰਦ ਹੋਣ ਦੇ ਕਿਨਾਰੇ ਆ ਖੜੇ ਹੋ ਗਏ ਹਨ, ਉੱਥੇ ਮੋਦੀ ਸਰਕਾਰ ਦਲਿਤ ਭਾਈਚਾਰੇ ਨਾਲ ਇੱਕ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਜਿਸ ਨੂੰ ਦਲਿਤ ਭਾਈਚਾਰੇ ਦੇ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਅੱਜ ਮੋਦੀ ਸਰਕਾਰ ਦੇ ਿਖ਼ਲਾਫ਼ ਮਸਤੂਆਣਾ ਸਾਹਿਬ ਤੋ ਇਹ ਸ਼ੁਰੂ ਕੀਤੀ ਗਈ ਦਸਤਖ਼ਤ ਮੁਹਿੰਮ ਵਿਚ ਪਹਿਲੇ ਦਿਨ ਹੀ ਭਰਪੂਰ ਹੁੰਗਾਰਾ ਮਿਲਿਆ ਹੈ | ਇਸ ਮੌਕੇ ਤੇ ਗੁਰਸੇਵਕ ਸਿੱਧੂ, ਬਲਜੀਤ ਸਿੰਘ, ਪ੍ਰੀਤ ਕੁੰਨਰਾ, ਕਾਂਤਾ ਦੇਵੀ, ਜਸਪਾਲ ਕੌਰ, ਹਰਮਨ ਕੌਰ, ਅੰਜੂ ਰਾਣੀ, ਸੁਨੀਤਾ ਰਾਣੀ, ਮੁਖ਼ਤਿਆਰ ਕੌਰ ਆਦਿ ਵੀ ਕਾਂਗਰਸੀ ਮਹਿਲਾ ਵਰਕਰ ਹਾਜ਼ਰ ਸਨ |