ਪੰਜਾਬ ਅੰਦਰ ਘੱਟ ਗਿਣਤੀਆਂ ਦੇ ਹੱਕ ਸੁਰੱਖਿਅਤ-ਰਾਜਾ

ਸੰਗਰੂਰ, 9 ਮਈ (ਸਪਨਾ ਰਾਣੀ)- ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਅਬਦੁਲ ਕਯੂਮ ਰਾਜਾ ਨੇ ਕਿਹਾ ਹੈ ਕਿ ਸੂਬੇ ਅੰਦਰ ਘੱਟ ਗਿਣਤੀਆਂ ਦੇ ਹੱਕ ਬਿਲਕੁਲ ਸੁਰੱਖਿਅਤ ਹਨ | ਸ੍ਰੀ ਰਾਜਾ ਅੱਜ ਇੱਥੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਗੁਰਬਿੰਦਰ ਸਿੰਘ ਚੀਮਾ ਐਡਵੋਕੇਟ ਦੇ ਦਫਤਰ ਵਿਖੇ ਪਹੁੰਚੇ ਹੋਏ ਸਨ | ਉਨ੍ਹਾਂ ਕਿਹਾ ਕਿ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਪਾਸ ਘੱਟ ਗਿਣਤੀਆਂ ਨਾਲ ਸਬੰਧਿਤ ਲੋਕਾਂ ਦੀਆਂ ਪਹੁੰਚਦੀਆਂ ਸ਼ਿਕਾਇਤਾਂ ਨੂੰ ਸਮੇਂ ਸਿਰ ਹੱਲ ਕਰਨ ਲਈ ਵਿਸ਼ੇਸ਼ ਯਤਨ ਆਰੰਭੇ ਜਾ ਰਹੇ ਹਨ | ਸ੍ਰੀ ਰਾਜਾ ਨੇ ਕਿਹਾ ਕਿ ਕਮਿਸ਼ਨ ਦੇ ਧਿਆਨ ਹਿਤ ਆਉਂਦੀਆਂ ਘੱਟ ਗਿਣਤੀਆਂ ਦੀਆਂ ਮੁਸ਼ਕਲਾਂ ਜਾਂ ਸ਼ਿਕਾਇਤਾਂ ਨੂੰ ਕਮਿਸ਼ਨ ਦੇ ਮੈਂਬਰਾਂ ਵਲੋਂ ਮੌਕੇ ਉੱਤੇ ਪਹੁੰਚ ਕੇ ਹੱਲ ਕਰਨ ਦੇ ਯਤਨ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਘੱਟ ਗਿਣਤੀਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਸੂਬੇ ਅੰਦਰ ਲਾਗੂ ਕਰਵਾਉਣ ਲਈ ਵੀ ਕਮਿਸ਼ਨ ਵਲੋਂ ਪਹਿਲਕਦਮੀ ਕੀਤੀ ਜਾ ਰਹੀ ਹੈ | ਇਸ ਮੌਕੇ ਗੁਰਬਿੰਦਰ ਸਿੰਘ ਚੀਮਾ ਐਡਵੋਕੇਟ, ਤਰਸੇਮ ਸਿੰਘ ਸਹੋਤਾ, ਦਲਵੀਰ ਸਿੰਘ ਦਿਲਵਰ, ਵਿਕਾਸ ਐਡਵੋਕੇਟ, ਵਿਨੋਦ ਕੁਮਾਰ ਸਿੰਗਲਾ ਐਡਵੋਕੇਟ, ਸੋਹਨ ਗਰਗ ਐਡਵੋਕੇਟ, ਅਜੈਬ ਸਿੰਘ ਸਰਪੰਚ ਅਤੇ ਲੱਧਾ ਸਿੰਘ ਆਦਿ ਮੌਜੂਦ ਸਨ |