ਡਿੱਪੂ ਯੂਨੀਅਨ ਦੇ ਆਗੂ ਆਪਣੀਆ ਮੰਗਾ ਸਬੰਧੀ ਮੰਤਰੀ ਨੂੰ ਮਿਲੇ

ਧੂਰੀ,8 ਮਈ (ਮਹੇਸ਼) ਡਿੱਪੂ ਯੂਨੀਅਨ ਦਾ ਇੱਕ ਵਫਦ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਹੇਠ ਆਪਣੀਆ ਮੰਗਾ ਨੂੰ ਲੈ ਕੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸਨ ਆਸੂ ਨੂੰ ਮਿਲਿਆ ਅਤੇ ਆਪਣੀਆ ਮੰਗਾ ਬਾਰੇ ਮੰਤਰੀ ਸਾਹਿਬ ਨੂੰ ਜਾਣੂ ਕਰਵਾਇਆ ਅਤੇ ਮੰਤਰੀ ਸਾਹਿਬ ਨੂੰ ਗੁਰਦਸਤਾ ਭੇਟ ਕੀਤਾ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਦੱਸਿਆ ਕਿ ਸਾਡੀਆਂ ਮੰਗਾ ਵਿੱਚ ਮੁੱਖ ਮੰਗ ਹਰ ਮਹੀਨੇ ਡਿਪੂਆ ਤੇ ਰਾਸ਼ਨ ਆਉਣਾ,ਡਿਪੂ ਹੋਲਡਰਾਂ ਨੂੰ ਤਨਖਾਹ ਦੀ ਮੰਗ ਅਤੇ ਬਾਹਰਲੇ ਸੂਬਿਆ ਦੀ ਤਰ੍ਹਾ ਡਿਪੂਆ ਵਿੱਚ ਹੋਰ ਸਮਾਨ ਭੇਜਨਾ ਆਦਿ ਮੰਗਾ ਸਾਮਿਲ ਹਨ। ਇਸ ਮੌਕੇ ਧਰਮਪਾਲ ਵਰਮਾਂ ਲੁਧਿਆਣਾ,ਜਗਦੀਸ ਵਰਮਾਂ ਲੁਧਿਆਣਾ,ਦੀਪਾ,ਅਮਰਜੀਤ ਸ਼ਰਮਾ,ਹੈਪੀ,ਸੁਨੀਲ ਧੂਰਾ,ਰਣਜੀਤ ਖੋਸ ਅਤੇ ਨਰਿੰਦਰ ਸ਼ਰਮਾ ਤੋ ਇਲਾਵਾ ਹੋਰ ਹਾਜਰ ਸਨ ।


ਕੈਪਸਨ ਡਿਪੂ ਯੂਨੀਅਨ ਦੇ ਆਗੂ ਮੰਤਰੀ ਭਾਰਤ ਭੂਸਨ ਨੂੰ ਮਿਲਦੇ ਹੋਏ ।