ਪਿੰਡ ਧਾਂਦਰਾ ਦੇ ਨੌਜਵਾਨ ਅ੍ਰੰਮਿਤ ਛਕ ਕੇ ਗੁਰੂ ਲੜ ਲੱਗੇ

ਧੂਰੀ,8 ਮਈ (ਮਹੇਸ਼) ਧੂਰੀ ਨੇੜਲੇ ਪਿੰਡ ਧਾਂਦਰਾ ਦੇ ਨੌਜਵਾਨਾ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੀਆ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਤੋ ਪ੍ਰਭਾਵਿਤ ਹੋ ਕੇ 10 ਨੌਜਵਾਨਾ ਨੇ ਅੰਮਿ੍ਰਤ ਛਕ ਕੇ ਗੁਰੂ ਨਾਲ ਜੁੜੇ ਹਨ। ਅੰਮਿ੍ਰਤ ਛਕਣ ਵਾਲੇ ਨੌਜਵਾਨ ਜਗਰੂਪ ਸਿੰਘ ਸਾਬਕਾ ਮੈਂਬਰ,ਸੋਨੀ ਸਿੰਘ,ਸੇਰਾਂ ਸਿੰਘ,ਸਿਮਰਜੀਤ ਸਿੰਘ,ਕਾਲਾ ਸਿੰਘ,ਗੁਰੀ ਸਿੰਘ,ਸੁਖਦੇਵ ਸਿੰਘ,ਸੋਮਾ ਸਿੰਘ,ਕਿ੍ਰਸ਼ਨ ਸਿੰਘ,ਸਵਰਨ ਸਿੰਘ,ਗੁਰਤੇਜ ਸਿੰਘ ਆਦਿ ਨੇ ਕਿਹਾ ਕਿ ਅਸੀਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤੋ ਪੇ੍ਰਰਨਾ ਲੈ ਕੇ ਪਿਛਲੇ ਦਿਨੀਂ ਗੁਰਦੁਆਰਾ ਸੋਖੂ ਪੂਰਾ ਵਿਖੇ ਅੰਮਿ੍ਰਤ ਛਕ ਕੇ ਗੁਰੂ ਮਹਾਰਾਜ ਦੇ ਲੜ ਲੱਗ ਗਏ।


ਕੈਪਸ਼ਨ ਅੰਮਿ੍ਰਤ ਛਕਣ ਵਾਲੇ ਨੌਜਵਾਨਾ ਦੀ ਤਸਵੀਰ ।