ਵਿਜੈਇੰਦਰ ਸਿੰਗਲਾ ਦੇ ਮੰਤਰੀ ਬਣਨ ਤੇ ਦਿੱਤੀ ਮੁਬਾਰਕਬਾਦ

ਧੂਰੀ,8 ਮਈ (ਮਹੇਸ਼) ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕੈਬਨਿਟ ਵਿਚ ਕੀਤੇ ਗਏ ਵਿਸਥਾਰ ਵਿਚ ਹਲਕਾ ਸੰਗਰੂਰ ਤੋ ਐਮ.ਐਲ.ਏ ਵਿਜੈਇੰਦਰ ਸਿੰਗਲਾ ਨੂੰ ਮੰਤਰੀ ਮੰਡਲ ਵਿਚ ਸ਼ਾਮਿਲ ਕਰਨ ਤੇ ਜਿੱਥੇ ਸੰਗਰੂਰ ਹਲਕੇ ਦੇ ਲੋਕਾਂ ਵਿਚ ਭਾਰੀ ਖੱਸੀ ਦੀ ਲਹਿਰ ਪਾਈ ਜਾ ਰਹੀ ਜਾ ਰਹੀ ਹੈ। ਉੱਥੇ ਹੀ ਹਲਕਾ ਧੂਰੀ ਦੇ ਲੋਕਾਂ ਵਿਚ ਵੀ ਖੱੁਸੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਇਸ ਖੱੁਸੀ ਦੀ ਲਹਿਰ ਤੇ ਗੁਰਚਰਨ ਸਿੰਘ ਸਾਬਕਾ ਐਮ.ਸੀ ਧੂਰੀ,ਜਿੱਲਾ ਸਵਰਨਕਾਰ ਸੰਗ ਦੇ ਪ੍ਰਧਾਨ ਮਲਕੀਤ ਚਾਂਗਲੀ ਅਤੇ ਮਨਜੀਤ ਸਿੰਘ ਬਖ਼ਸ਼ੀ ਨੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਜੈਇੰਦਰ ਸਿੰਗਲਾ ਦੇ ਮੰਤਰੀ ਬਣਨ ਨਾਲ ਜਿੱਥੇ ਪੂਰੇ ਪੰਜਾਬ ਨੂੰ ਫ਼ਾਇਦਾ ਹੋਵੇਗਾ ਉੱਥੇ ਹੀ ਲੋਕ ਸਭਾ ਹਲਕਾ ਸੰਗਰੂਰ ਅਤੇ ਧੂਰੀ ਹਲਕੇ ਨੂੰ ਬਹੁਤ ਵੱਡਾ ਫ਼ਾਇਦਾ ਹੋਵੇਗਾ ਕਿਉਂ ਕਿ ਵਿਜੈਇੰਦਰ ਸਿੰਗਲਾ ਇੱਕ ਉੱਦਮੀ ਵਿਕਾਸ ਪੁਰਸ਼ ਹਨ ਉਹ ਹਮੇਸ਼ਾ ਲੋਕਾਂ ਦੇ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਨ।

ਕੈਪਸ਼ਨ ਵਿਜੈਇੰਦਰ ਸਿੰਗਲਾ ਨੂੰ ਮੁਬਾਰਕਬਾਦ ਦਿੰਦੇ ਹੋਏ ਮਲਕੀਤ ਚਾਂਗਲੀ ਅਤੇ ਹੋਰ ।