ਕਾਂਗਰਸ ਸਰਕਾਰ ਹਰ ਪਾਸੀਓ ਫੈਲ ਸਾਬਤ ਹੋਈ – ਬੀਬੀ ਹਰਪ੍ਰੀਤ ਬਰਨਾਲਾ

ਧੂਰੀ,8 ਮਈ (ਮਹੇਸ਼) ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੇ ਵੱਲੋਂ ਚੌਣਾ ਦੌਰਾਨ ਕੀਤੇ ਵਾਅਦਿਆਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਅਕਾਲੀ ਦਲ ਦੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਵੀ ਠੱਪ ਕਰ ਕੇ ਰੱਖ ਦਿੱਤਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਕੋਰ ਕਮੇਟੀ ਮੈਂਬਰ ਬੀਬੀ ਹਰਪ੍ਰੀਤ ਕੌਰ ਬਰਨਾਲਾ ਨੇ ਪਿੰਡ ਕੱਕੜਵਾਲ ਆਪਣੇ ਗ੍ਰਹਿ ਵਿਖੇ ਅਕਾਲੀ-ਆਗੂਆ ਅਤੇ ਵਰਕਰਾਂ ਨਾਲ ਮੀਟਿੰਗ ਦੌਰਾਨ ਕੀਤਾ। ਬੀਬੀ ਬਰਨਾਲਾ ਨੇ ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਅੱਜ ਹਰ ਪੱਖੋਂ ਫੈਲ ਸਾਬਤ ਹੋ ਰਹੀ ਹੈ ਪੰਜਾਬ ਦੇ ਲੋਕ ਅਕਾਲੀ-ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਨਕਾਰ ਕੇ ਪੰਜਾਬ ਦੀਆਂ ਸਾਰੀਆਂ ਐਮ.ਪੀ ਸੀਟਾਂ ਸ਼ੋ੍ਰਮਣੀ ਅਕਾਲ਼ੀ-ਦਲ ਅਤੇ ਭਾਜਪਾ ਦੇ ਹਿੱਸੇ ਪਾਉਣਗੇ। ਉਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਆਪਣੇ ਇੱਕ ਸਾਲ ਤੋ ਵੱਧ ਸਮੇਂ ਦੇ ਕਾਰਜ ਕਾਲ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਜਿਸ ਕਾਰਨ ਪੰਜਾਬ ਦੇ ਲੋਕਾਂ ਵਿਚ ਕਾਂਗਰਸ ਸਰਕਾਰ ਵਿਰੱੁਧ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਪਿੰ੍ਰਸੀਪਲ ਜੌਰਾ ਸਿੰਘ,ਗੋਗੀ ਮਾਨ,ਪ੍ਰਕਾਸ਼ ਸਿੰਘ ਮਾਲੀਆ,ਗੁਰਮੇਲ ਸਿੰਘ ਕਾਂਝਲਾ,ਹਰਬੰਸ ਦਾਸ ਬਾਵਾ,ਮਲਕੀਤ ਸਿੰਘ ਰਣੀਕੇ ਰਵਿੰਦਰ ਸਿੰਘ ਈਸੜਾ,ਦੀਪਾ ਮੀਮਸਾ,ਗੌਰਾ ਮੀਮਸਾ,ਬੈਦ ਬੰਤ ਸਿੰਘ ਸਾਰੋ ਅਤੇ ਜੁਗਰਾਜ ਸਿੰਘ ਸਮੇਤ ਹੋਰ ਅਕਾਲੀ ਆਗੂ ਹਾਜ਼ਰ ਸਨ ।

ਕੈਪਸ਼ਨ ਬੀਬੀ ਹਰਪ੍ਰੀਤ ਕੌਰ ਬਰਨਾਲਾ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ।