ਸ਼ਹਿਰ ਅਤੇ ਪਿੰਡਾ ਦੇ ਵਿਕਾਸ ਕਾਰਜਾਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ – ਖੰਗੂੜਾ

ਧੂਰੀ,8 ਮਈ (ਮਹੇਸ਼) ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਹਰ ਇੱਕ ਪਿੰਡ ਦਾ ਸਰਵ ਪੱਖੀ ਵਿਕਾਸ ਕਰਵਾਇਆ ਜਾਵੇਗਾ। ਇਨਾਂ ਵਿਚਾਰਾ ਦਾ ਪ੍ਰਗਟਾਵਾ ਧੂਰੀ ਤੋ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮ-ਪਤਨੀ ਸਿਮਰਤ ਖੰਗੂੜਾ ਨੇ ਧੂਰੀ ਦੇ ਨੇੜਲੇ ਪਿੰਡ ਘਨੌਰੀ ਕਲਾਂ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਕਾਂਗਰਸੀ ਆਗੂ ਕਾਕਾ ਤੂਰ ਨੇ ਦੱਸਿਆ ਕਿ ਪਿੰਡ ਵਿਚ ਵਿਧਾਇਕ ਗੋਲਡੀ ਖੰਗੂੜਾ ਦੇ ਯਤਨਾਂ ਸਦਕਾ ਸਰਬ ਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਜਿਸ ਤਹਿਤ ਪਿੰਡ ਦੇ ਬੱਸ ਸਟੈਂਡ ਦੀ ਖਸਤਾ ਹਾਲਤ ਨੂੰ ਦਰੁਸਤ ਕਰਦਿਆਂ ਬੱਸ ਸਟੈਂਡ ਦੇ ਅੱਗੇ ਲੋਕ ਇੱਟ ਅਤੇ ਬੱਸ ਦੇ ਵਿਚ ਚਿਪਸ ਲਗਾਈ ਜਾ ਰਹੀ ਹੈ। ਪਿੰਡ ਦੀ ਲੱਦੀਆਂ ਥਾਈਂ ਪੱਕੀ ਕਰਨ ਦੇ ਨਾਲ-ਨਾਲ ਪਿੰਡ ਦਾ ਵਿਕਾਸ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹੈਪੀ ਘਨੌਰੀ,ਕਰਮਜੀਤ ਸਿੰਘ ਸਰਪੰਚ,ਇੰਦਰਜੀਤ ਸਿੰਘ ਘਨੌਰੀ,ਗੁਰਮੁਖ ਸਿੰਘ ਮੈਂਬਰ,ਮਿੱਠੀ ਸਿੰਘ ਅਤੇ ਰਾਮ ਸਿੰਘ ਤੋ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ ।

ਕੈਪਸ਼ਨ ਪਿੰਡ ਘਨੌਰੀ ਕਲਾਂ ਵਿਖੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਸਿਮਰਤ ਖੰਗੂੜਾ ।