ਸਰਵ ਭਾਰਤੀਆ ਸੇਵਾ ਸੰਮਤੀ ਧੂਰੀ ਵੱਲੋਂ 27ਵਾਂ ਸਨਮਾਨ ਸਮਾਰੋਹ

ਧੂਰੀ,8 ਅਪੈ੍ਲ (ਮਹੇਸ਼): ਸਰਵ ਭਾਰਤੀਆ ਸੇਵਾ ਸੰਮਤੀ ਧੂਰੀ ਵੱਲੋਂ ਅੱਜ ਖ਼ਰੈਤੀ ਰਾਮ ਬਾਂਸਲ ਜੀ ਦੀ ਅਗਵਾਈ ਹੇਠ ਸਲਾਈ ਸੈਂਟਰ ਦੇ 27ਵੇ ਬੈਚ ਅਤੇ ਕੰਪਿਊਟਰ ਸੈਂਟਰ ਦੇ 16ਵੇਂ ਬੈਚ ਦੇ ਪੂਰਾ ਹੋਣ ਤੇ ਇੱਕ ਸਮਾਰੋਹ ਕਰਵਾਇਆ ਗਿਆ। ਜਿਸ ਦਾ ਉਦਘਾਟਨ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਮੱਖਣ ਲਾਲ ਗਰਗ ਚੇਅਰਮੈਨ ਕੈਮਬ੍ਰਿਜ ਐਜੂਕੇਸ਼ਨ ਸੋਸਾਇਟੀ ਨੇ ਕੀਤਾ। ਇਸ ਮੌਕੇ ਰਮੇਸ਼ ਕੁਮਾਰ ਗਰਗ ਅੰਬਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸੰਮਤੀ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਲਾਈ ਕੋਰਸ ਪੂਰਾ ਕਰ ਚੁੱਕੀ ਹਰ ਇੱਕ ਲੜਕੀ ਨੂੰ ਇੱਕ ਨਵੀਂ ਸਲਾਈ ਮਸ਼ੀਨ ਅਤੇ ਸਰਟੀਫਿਕੇਟ ਦਿੱਤਾ ਗਿਆ ਅਤੇ ਕੰਪਿਊਟਰ ਕੋਰਸ ਪੂਰਾ ਕਰ ਚੁੱਕੀ ਹਰ ਇੱਕ ਲੜਕੀ ਨੂੰ ਪੈੱਨ ਡਰਾਈਵ ਅਤੇ ਸਰਟੀਫਿਕੇਟ ਦਿੱਤਾ ਗਿਆ। ਉਨ੍ਹਾਂ ਵੱਲੋਂ ਬਿਊਟੀ ਪਾਰਲਰ ਸ਼ੁਰੂ ਕਰਨ ਦੀ ਘੋਸ਼ਣਾ ਵੀ ਕੀਤੀ ਗਈ। ਇਸ ਮੌਕੇ ਮੱਖਣ ਲਾਲ ਗਰਗ ਨੇ ਆਪਣੇ ਸੁਝਾਅ ਪੇਸ਼ ਕਰਦਿਆ ਕਿਹਾ ਕਿ ਜੇਕਰ ਸੰਸਥਾ ਸਰਕਾਰੀ ਹਸਪਤਾਲ ਵਿਚ ਬਿਨਾਂ ਕਿਸੇ ਲਾਭ ਹਾਨੀ ਤੋ ਇੱਕ ਦਵਾਈਆਂ ਦੀ ਦੁਕਾਨ ਖੋਲੇ ਤਾਂ ਇਸ ਦੇ ਨਾਲ ਗਰੀਬ ਜਨਤਾ ਦਾ ਬਹੁਤ ਭਲਾ ਹੋਵੇਗਾ ਅਤੇ ਇਹ ਲੋਕਾਂ ਲਈ ਇੱਕ ਅਨੋਖੀ ਮਿਸਾਲ ਹੋਵੇਗੀ। ਉਨ੍ਹਾਂ ਵੱਲੋਂ ਸੰਸਥਾ ਦੇ ਹਰ ਇੱਕ ਕੰਮ ਵਿਚ ਪੂਰਾ-ਪੂਰਾ ਸਹਿਯੋਗ ਦੇਣ ਬਾਰੇ ਵੀ ਕਿਹਾ ਗਿਆ। ਇਸ ਮੌਕੇ ਐਮ.ਐਲ.ਏ ਦਲਵੀਰ ਸਿੰਘ ਗੋਲਡੀ ਨੇ ਸੇਵਾ ਸੰਮਤੀ ਦੇ ਕੰਮਾਂ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਹੁਨਰ ਮੰਦ ਬਣਾਉਣਾ ਇੱਕ ਚਮਤਕਾਰ ਦੇ ਬਰਾਬਰ ਹੈ। ਖ਼ਾਸ ਤੌਰ ਤੇ ਲੜਕੀਆਂ ਨੂੰ ਰੁਜ਼ਗਾਰ ਦੇ ਯੋਗ ਬਣਾਉਣਾ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਸਮਾਜ ਦੇ ਹਰ ਇੱਕ ਵਰਗ ਨੂੰ ਇਸ ਤਰ੍ਹਾਂ ਦੇ ਕੰਮਾਂ ਵਿਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਮੰਚ ਸੰਚਾਲਕ ਰਣਜੀਤ ਸਿੰਘ ਬਖਸੀ ਅਤੇ ਮਹਿਮਾਨਾਂ ਦਾ ਸਵਾਗਤ ਪ੍ਰਦੀਪ ਮਿੱਤਲ ਨੇ ਕੀਤਾ ਮਹਿਮਾਨਾਂ ਨੂੰ ਸੰਸਥਾ ਦੇ ਸੰਮਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਸਮਰਾ,ਅਸ਼ਵਨੀ ਧੀਰ ਵਾਇਸ ਪ੍ਰਧਾਨ ਨਗਰ ਕੌਸ਼ਲ,ਸੰਦੀਪ ਤਾਇਲ ਐਮ.ਸੀ.ਅਮਰੀਕ ਸਿੰਘ ਕਾਲਾ ਐਮ.ਸੀ,ਦਰਸਨ ਕੁਮਾਰ ਐਮ.ਸੀ,ਨਰੇਸ਼ ਕੁਮਾਰ ਮੰਗੀ ਸੈਕਟਰੀ ਪੰਜਾਬ,ਗੁਰਪਿਆਰ ਸਿੰਘ,ਜਨਕ ਰਾਜ ਮੀਮਸਾ,ਨਵਤੇਜ ਸ਼ਰਮਾ,ਜਸਵਿੰਦਰ ਕੌਰ ਖ਼ਾਲਸਾ,ਜਗਦੇਵ ਜੱਗਾ ਨਾਲ ਸੰਸਥਾ ਦੇ ਮੈਂਬਰ ਪ੍ਰਕਾਸ਼ ਚੰਦ ਗਰਗ,ਸੱਤ ਪਾਲ ਸਿੰਗਲਾ,ਸਤੀਸ਼ ਕੁਮਾਰ ਜਿੰਦਲ,ਰਕੇਸ਼ ਕੁਮਾਰ ਗਰਗ,ਮੋਹਨ ਲਾਲ ਸਿੰਗਲਾ,ਰਤਨ ਲਾਲ ਸਿੰਗਲਾ,ਪੂਰਨ ਚੰਦ ਸਿੰਗਲਾ,ਗਿਆਨ ਚੰਦ ਗਰਗ,ਸੰਜੇ ਕੁਮਾਰ ਸਿੰਗਲਾ,ਸਿਵ ਕੁਮਾਰ ਗਰਗ,ਸੁਖਵਿੰਦਰ ਸ਼ਰਮਾ,ਮੰਗਤ ਰਾਮ ਵੈਦ,ਅਨੁਰਾਗ ਗੋਇਲ,ਸੁਭਾਸ਼ ਕੁਮਾਰ,ਰਾਜ ਕੁਮਾਰ ਸ਼ਰਮਾ,ਮਨੋਹਰ ਲਾਲ ਮੋਹਰੀ,ਪਰਮਜੀਤ ਸਿੰਘ ਪੰਮਾ ਹਾਜ਼ਰ ਸਨ ।