ਸਲਾਨਾ ਦਸਤਾਰ ਮੂਕਾਬਲੇ ਪਿੰਡ ਕੋਲਸੇੜੀ ਵਿਖੇ 13 ਅਪ੍ਰੈਲ ਨੂੰ

ਧੂਰੀ 7  ਅਪ੍ਰੈਲ (ਮਹੇਸ਼) ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਧੂਰੀ ਹਲਕੇ ਦੇ ਨੇੜਲੇ ਪਿੰਡ ਕੋਲਸੇੜੀ ਵਿਖੇ 13 ਅਤੇ 14 ਅਪ੍ਰੈਲ ਨੂੰ ਪਿੰਡ ਦੇ ਗੁਰਦੂਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਮੁੱਖ ਪ੍ਰਬੰਧਕ ਸ੍ਰ ਕੇਵਲ ਸਿੰਘ ਪ੍ਰੋਗਰਾਮ ਅਫਸਰ ਸਰਕਾਰੀ ਆਈ ਟੀ ਆਈ ਨਾਭਾ ਅਤੇ ਸੁਬੇਦਾਰ ਹੁਕਮ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ, ਇਨ੍ਹਾਂ ਦਸਤਾਰ ਮੁਕਾਬਲਿਆ ਵਿੱਚ 8 ਤੋ 12 ਸਾਲ 14 ਤੋ 20 ਸਾਲ ਦੇ ਲੜਕੇ ਭਾਗ ਲੇ ਸਕਣਗੇ ਅਤੇ ਲੜ੍ਹਕੀਆਂ ਲਈ 14 ਤੋ 22 ਸਾਲ ਦੀ ਉਮਾਰ ਹੋਂਦ ਸੀਮਤ ਰੱਖੀ ਗਈ ਹੈ ਅਤੇ ਇਹ ਮੁਕਾਬਲੇ 13 ਅ੍ਰਪੈਲ ਨੂੰ ਸਵੇਰੇ 8 ਵਜੇਂ ਗੁਰਦੂਆਰਾ ਸਾਹਿਬ ਵਿਖੇ ਸੁਰੂ ਕਰਵਾਏ ਜਾਣਗੇ , ਊਹਨਾਂ ਕਿਹਾ ਕਿ ਇਨ੍ਹਾਂ ਦਸਤਾਰ ਮੂਕਾਬਲਿਆ ਵਿੱਚ ਕੇਸਾਧਾਰੀ ਬੱਚੇ ਹੀ ਭਾਗ ਲੇ ਸਕਣਗੇ । ਇਸ ਸਬੰਧੀ ਹੋਰ ਜਾਣਕਾਰੀ ਦਿੰਦੀਆਂ ਕੇਵਲ ਸਿੰਘ ਨੇ ਦੱਸਿਆ ਕਿ ਪਹਿਲੀਆਂ ਤਿੰਨ ਪੂਜੀਸਨਾਂ ਹਾਸਲ ਕਰਨ ਵਾਲਿਆਂ ਨੂੰ 14 ਅਪ੍ਰੈਲ ਨੂੰ ਗੁਰਦੂਆਰਾ ਸਾਹਿਬ ਵਿਖੇ ਵਿਸੇਸ ਸਨਮਾਨ੍ਹ ਕੀਤਾ ਜਾਵੇਗਾ । ਇਸ ਸਮੇਂ ਉਘੇ ਸਮਾਜ ਸੇਵੀ ਨਾਜਰ ਸਿੰਘ ਭਲਵਾਨ ਆਦਿ ਹਾਜ਼ਰ ਸਨ ।