ਸੇਵਾ ਕੇਂਦਰ ਕਰਮਚਾਰੀਆਂ ਨੇ ਆਪਣੀਆਂ ਮੰਗਾ ਨੂੰ ਲੈ ਕੇ ਵਿਧਾਇਕ ਗੋਲਡੀ ਖਗੂੰੜਾ ਨੂੰ ਮੰਗ ਪੱਤਰ ਦਿੱਤਾ

ਧੂਰੀ,7 ਅਪ੍ਰੈਲ (ਮਹੇਸ਼) ਸੇਵਾ ਕੇਂਦਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਨੇ ਆਪਣੀਆਂ ਤਨਖ਼ਾਹਾਂ ਨਾ ਮਿਲਣ ਅਤੇ ਸੇਵਾਵਾਂ ਜਾਰੀ ਰੱਖਣ ਦੇ ਲਈ ਇੱਕ ਮੰਗ ਪੱਤਰ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖਗੂੜਾ ਨੂੰ ਦਿੱਤਾ। ਇਸ ਸਮੇਂ ਸੇਵਾ ਕੇਂਦਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਧੂਰੀ ਤਹਿਸੀਲ ਅੰਦਰ 24 ਸੇਵਾ ਕੇਂਦਰਾਂ ਵਿਚ ਕੰਮ ਕਰਦੇ 75 ਕਰਮਚਾਰੀਆਂ ਦੀਆ ਤਨਖ਼ਾਹਾਂ ਪਿਛਲੇ ਪੰਜ ਮਹੀਨਿਆਂ ਤੋ ਰੁਕਿਆ ਹੋਇਆ ਹਨ। ਜਿਸ ਕਾਰਨ ਕਰਮਚਾਰੀਆਂ ਨੂੰ ਆਰਥਿਕ ਪਰੇਸ਼ਾਨੀਆਂ ਦਾ ਸਾਮ ਨਾ ਕਰਨਾ ਪੈਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸੇਵਾ ਕੇਂਦਰ ਵਿਚ ਰੱਖਣ ਵਾਲੀ ਕੰਪਨੀ ਨਾਲ ਕਰਮਚਾਰੀਆਂ ਵੱਲੋਂ ਕਈ ਬਾਰ ਗੱਲਬਾਤ ਕੀਤੀ ਗਈ ਹੈ,ਪਰ ਕੰਪਨੀ ਵੱਲੋਂ ਕੋਈ ਵੀ ਸਾਰਥਿਕ ਹੱਲ ਨਹੀ ਕਢੀਆ ਗਿਆ ਅਤੇ ਹਰ ਬਾਰ ਕੰਪਨੀ ਸਰਕਾਰ ਵੱਲੋਂ ਫ਼ੰਡ ਜਾਰੀ ਨਾ ਕਰਨ ਦੀ ਗੱਲ ਕਹਿ ਕੇ ਪਾਸਾ ਵੱਟ ਲੈਂਦੀ ਹੈ। ਜਿਸ ਕਾਰਨ ਕਰਮਚਾਰੀਆਂ ਵਿਚ ਦਿਨੋ-ਦਿਨ ਰੋਸ ਵਧਦਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡਾ ਵਿਚ ਚੱਲ ਰਹੇ 21 ਸੇਵਾ ਕੇਂਦਰਾਂ ਦੇ ਬਿਜਲੀ ਦੇ ਬਿਲ ਨਾ ਭਰਨ ਕਾਰਨ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ ਅਤੇ ਸਰਕਾਰ ਵੱਲੋਂ ਸੇਵਾ ਕੇਂਦਰ ਬੰਦ ਕਰਨ ਦੇ ਲਏ ਗਏ ਫ਼ੈਸਲੇ ਕਾਰਨ ਕਰਮਚਾਰੀਆਂ ਦਾ ਖੁੱਸਦਾ ਨਜ਼ਰ ਆ ਰਿਹਾ ਹੈ। ਇਸ ਸਮੇਂ ਸੇਵਾ ਕੇਂਦਰ ਕਰਮਚਾਰੀਆਂ ਦੇ ਜਿੱਲ੍ਹਾ ਪ੍ਰਧਾਨ ਮੱਖਣ ਖਾਨ ਕਲੇਰ ਅਤੇ ਜਗਤਾਰ ਸਿੰਘ ਤਾਰਾ ਬੇਨੜਾ ਕਾਗਰਸੀ ਆਗੂ ਤੋ ਇਲਾਵਾ ਮਨਦੀਪ ਸਿੰਘ ਦਿਉਲ ਸਕੱਤਰ,ਰਵਿੰਦਰ ਸਿੰਘ ਐੱਸ.ਡੀ.ਈ,ਗੋਰਵਜੀਤ ਸਿੰਘ,ਅਵਤਾਰ ਸਿੰਘ,ਹਰਵਿੰਦਰ ਸਿੰਘ,ਨਸੀਬ ਚੰਦ,ਖੁਸ਼ਵਿੰਦਰ ਸਿੰਘ,ਗੁਰਦੀਪ ਸਿੰਘ ਸਮੇਤ ਵੱਖ-ਵੱਖ ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ ।

 

ਫ਼ੋਟੋ ਕੈਪਸ਼ਨ – ਹਲਕਾ ਵਿਧਾਇਕ ਗੋਲਡੀ ਖਗੂੜਾ ਨੂੰ ਮੰਗ ਪੱਤਰ ਦਿੰਦੇ ਹੋਏ ਸੇਵਾ ਕਰਮਚਾਰੀ ।