ਅਮਨਦੀਪ ਸਿੰਘ ਧੂਰੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਧੂਰੀ,6 ਅਪ੍ਰੈਲ (ਮਹੇਸ਼) ਭਾਰ ਐਸੋਸੀਏਸ਼ਨ ਧੂਰੀ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੌਸ਼ਲ ਤੇ ਰਣਵੀਰ ਸਿੰਘ ਸੋਢੀ ਦੀ ਅਗਵਾਈ ਹੇਠ ਅੱਜ ਹੋਈ ਚੋਣ ਵਿਚ ਐਡਵੋਕੇਟ ਅਮਨਦੀਪ ਸਿੰਘ ਭਸੌੜ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਗਾਧੀ ਸਿੰਘ ਨੂੰ 6 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪ੍ਰਧਾਨ ਬਣੇ ਹਨ। ਕੁੱਲ ਪਈਆਂ 70 ਵੋਟਾਂ ਵਿਚੋਂ ਅਮਨਦੀਪ ਭਸੌੜ ਨੂੰ 38 ਵੋਟਾਂ ਪ੍ਰਾਪਤ ਹੋਇਆ ਜੱਦੋ ਕਿ ਗਾਧੀ ਸਿੰਘ ਨੂੰ 32 ਵੋਟਾਂ ਹੀ ਪਈਆਂ। ਸੈਕਟਰੀ ਲਈ ਗੁਰਪ੍ਰੀਤ ਸਿੰਘ ਗਿੱਲ ਨੂੰ 44 ਤੇ ਰਮਨ ਕਪੂਰ ਨੂੰ 25 ਵੋਟਾਂ ਪਈਆਂ ਅਤੇ ਇੱਕ ਵੋਟ ਰੱਦ ਹੋਈ ਐਸੋਸੀਏਸ਼ਨ ਦੇ ਮ੍ਰੀਤ ਪ੍ਰਧਾਨ ਰਮਨਦੀਪ ਸਿੰਘ ਅਤੇ ਚਮਨਦੀਪ ਜੁਆਇੰਟ ਸਕੱਤਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤਾ ਗਿਆ। ਇਸ ਮੌਕੇ ਸੀਨੀਅਰ ਐਡਵੋਕੇਟ ਸੰਜੀਵ ਚੌਧਰੀ,ਹਰਸ਼ ਜਿੰਦਲ ਸਾਬਕਾ ਸੈਕਟਰੀ, ਐਡਵੋਕੇਟ ਅਰਫੂਲ, ਐਡਵੋਕੇਟ ਸੰਜੀਵ ਕੁਮਾਰ,ਸੀਨੀਅਰ ਐਡਵੋਕੇਟ ਰਘੁਵੀਰ ਰਤਨ, ਐਡਵੋਕੇਟ ਰਾਜ ਕੁਮਾਰ ਸਿੰਗਲਾ, ਐਡਵੋਕੇਟ ਬਘੇਲ ਆਦਿ ਹਾਜ਼ਰ ਸਨ ।