ਸੇਵਾ ਕੇਂਦਰ ਮੁਲਾਜ਼ਮਾਂ ਨੇ ਐੱਸ.ਡੀ.ਐਮ ਨੂੰ ਸੌਂਪਿਆ ਮੰਗ ਪੱਤਰ

ਧੂਰੀ,6 ਅਪ੍ਰੈਲ (ਮਹੇਸ਼) ਸੇਵਾ ਕੇਂਦਰ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪਿਛਲੇ ਪੰਜ ਮਹੀਨੇ ਤੋ ਤਨਖ਼ਾਹ ਨਾਂ ਮਿਲਣ ਕਾਰਨ ਉਨਾਂ ਵਿਚ ਕਾਫੀ ਰੋਸ ਪਾਇਆ ਗਿਆ ਹੈ। ਜਿਸ ਕਾਰਨ ਉਨਾਂ ਨੇ ਐੱਸ.ਡੀ.ਐਮ ਅਮਰੇਸ਼ਵਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਜਿਸ ਵਿਚ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਤਨਖ਼ਾਹਾਂ ਅਤੇ ਕਰਮਚਾਰੀਆਂ ਦੀਆ ਸੇਵਾਵਾਂ ਜਾਰੀ ਰੱਖਣ ਸਬੰਧੀ ਮੰਗ ਕੀਤੀ। ਉਨਾਂ ਨੇ ਦੱਸਿਆ ਕਿ ਉਹ ਕਈ ਵਾਰ ਕੰਪਨੀ ਨਾਲ ਗੱਲ ਕਰ ਚੁਕੇ ਹਨ, ਪਰ ਉਨਾਂ ਨੂੰ ਇਹ ਕਿਹਾ ਜਾਦਾ ਹੈ ਕਿ ਸਰਕਾਰ ਵੱਲੋਂ ਫ਼ੰਡ ਰਿਲੀਜ਼ ਕਰਨ ਤੇ ਤਨਖ਼ਾਹ ਦਿੱਤੀ ਜਾਵੇਗੀ।ਉਨਾਂ ਵੱਲੋਂ ਇਹ ਵੀ ਦਸਿਆ ਗਿਆ ਕਿ ਪਿਛਲੇ ਪੰਜ ਮਹੀਨਿਆਂ ਤੋ ਤਨਖ਼ਾਹ ਨਾ ਮਿਲਣ ਕਾਰਨ ਉਨਾਂ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਸੇਵਾ ਕੇਂਦਰ 31 ਜੁਲਾਈ ਤੱਕ ਬੰਦ ਹੋਣ ਦੀ ਸੂਚਨਾ ਕਰ ਕੇ ਆਪਣਾ ਭਵਿੱਖ ਵੀ ਨਿਰਧਾਰਿਤ ਨਹੀ ਕਰ ਪਾ ਰਹੇ ਹਨ। ਉਨਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਸੇਵਾ ਕੇਂਦਰਾਂ ਦੇ ਕੱਟੇ ਹੋਏ ਬਿਜਲੀ ਦੇ ਕੁਨੈਕਸ਼ਨ ਦੁਬਾਰਾ ਲਗਵਾਏ ਜਾਣ ਤਾਂ ਕਿ ਜਨਤਾ ਦੀ ਖੱਜਲ ਖੁਆਰੀ ਨੂੰ ਦੂਰ ਕੀਤਾ ਜਾਂ ਸਕੇ ।

ਕੈਪਸ਼ਨ : ਐੱਸ.ਡੀ.ਐਮ ਨੂੰ ਮੰਗ ਪੱਤਰ ਸੌਂਪਦੇ ਹੋਏ ਸੇਵਾ ਕੇਂਦਰ ਦੇ ਕਰਮਚਾਰੀ ।