ਬਰੜਵਾਲ ਕਾਲਜ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਕੁਇਜ਼ ਪ੍ਰੋਗਰਾਮ ਕਰਵਾਈਆਂ

ਧੂਰੀ,6 ਮਾਰਚ (ਮਹੇਸ਼) ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੁਆਰਾ ਕੁਇਜ਼ ਪ੍ਰਤੀਯੋਗਤਾ ਕਰਵਾਈ ਗਈ। ਮੰਚ ਸੰਚਾਲਨ ਕਰਦਿਆਂ ਪ੍ਰੋ ਜਸਪ੍ਰੀਤ ਕੌਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਆਏ ਕਾਲਜ ਪਿ੍ਰੰਸੀਪਲ ਨੂੰ ਜੀ ਆਇਆ ਨੂੰ ਆਖਿਆ। ਕਾਲਜ ਪਿ੍ਰੰਸੀਪਲ ਨੇ ਖੇਤੀਬਾੜੀ ਵਿਭਾਗ ਨੂੰ ਵਧਾਈ ਦਿੰਦਿਆਂ ਇਸ ਕੰਮ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਪ੍ਰੋ ਕੁਲਸਮ ਜੁਬੇਰੀ ਨੇ ਇਸ ਪ੍ਰੋਗਰਾਮ ਦੀ ਰੂਪ ਰੇਖਾ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਵਿਚ ਚਾਰ ਟੀਮਾਂ ਬਣਾਈਆਂ ਗਈਆਂ। ਪ੍ਰਤੀਯੋਗਤਾ ਵਿਚ ਚਾਰ ਰਾੳਂੂਡ ਰੱਖੇ ਗਏ, ਪਹਿਲਾ ਰਾੳਂੂਡ ਜਨਰਲ ਸਾਇੰਸ, ਦੂਜਾ ਸਾਇੰਸ ਦਿਨਾਂ,ਤੀਜਾ ਪਹਿਚਾਣ ਰਾੳਂੂਡ ਅਤੇ ਚੌਥਾ ਸੋ ਆਇਲ ਸਾਇੰਸ ਤੇ ਸੈੱਲ ਬਾਇਓ ਨਾਲ ਸਬੰਧਿਤ ਸੀ। ਇਸ ਵਿਚ ਖੇਤੀਬਾੜੀ ਵਿਭਾਗ ਦੇ ਵੱਖ ਵੱਖ ਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਧ ਚੜ ਕੇ ਉਤਸ਼ਾਹ ਦਿਖਾਇਆਂ। ਆਖੀਰ ਵਿਚ ਤੀਜੀ ਟੀਮ ਜੇਤੂ ਰਹੀ ਅਤੇ ਚੌਥੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਿਸ ਦੀ ਹੌਸਲਾ ਅਫਜਾਈ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਉੱਪਰ ਡਾ. ਮਨਜੀਤ ਸਿੰਘ , ਪ੍ਰੋ ਕੁਲਦੀਪ ਕੌਰ, ਪ੍ਰੋ ਹਰਕੀਰਤ ਸਿੰਘ, ਪ੍ਰੋ ਕਾਸਿਫ਼, ਪ੍ਰੋ ਮਨਦੀਪ ਸਿੰਘ, ਪ੍ਰੋ ਨਵਦੀਪ ਕੁਮਾਰ, ਸ. ਆਲਮਜੀਤ ਸਿੰਘ ਢੀਂਡਸਾ ਅਤੇ ਸ. ਬਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ ।

ਕੈਪਸ਼ਨ : ਕਾਲਜ ਵਿਦਿਆਰਥੀ ਦਾ ਦਿ੍ਰਸ਼ ।