ਪਿੰਡ ਬਰੜਵਾਲ ਦੀਆਂ ਦੋ ਪੰਚਾਇਤਾਂ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ

ਧੂਰੀ,6 ਅਪ੍ਰੈਲ (ਮਹੇਸ਼) ਸ੍ਰੀ ਸੀ.ਸਿਬਿਨ ਡਾਇਰੈਕਟਰ ਕਮ ਸਪੈਸਲ ਸਕੱਤਰ ਪੰਜਾਬ ਸਰਕਾਰ ਪੇਡੂ ਵਿਕਾਸ਼ ਅਤੇ ਪੰਚਾਇਤ ਵਿਭਾਗ ਵੱਲੋ ਜਾਰੀ ਕੀਤੇ ਪੱਤਰ ਨੰਬਰ 3369 ਰਾਹੀਂ ਬਲਾਕ ਧੂਰੀ ਦੇ ਪਿੰਡ ਬਰੜਵਾਲ ਦੀ ਇੱਕ ਨਵੀਂ ਗ੍ਰਾਮ ਪੰਚਾਇਤ ਦੀ ਸਥਾਪਨਾ ਕੀਤੀ ਗਈ ਹੈ। ਹਵਾਲਾ ਅਧੀਨ ਪੱਤਰ ਰਾਹੀ ਪ੍ਰਾਪਤ ਹੋਇਆਂ ਹਦਾਇਤਾਂ ਅਨੁਸਾਰ ਪਿੰਡ ਬਰੜਵਾਲ ‘ਚ ਦੋ ਗ੍ਰਾਮ ਪੰਚਾਇਤਾਂ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਤਹਿਤ ਪਿੰਡ ਬਰੜਵਾਲ (ਬੜਾ ਵਾਸ) ਅਤੇ ਪਿੰਡ ਬਰੜਵਾਲ (ਲੱਮਾ ਪੱਤੀ) ਗ੍ਰਾਮ ਪੰਚਾਇਤਾਂ ਦੇ ਸੰਤ-ਸੰਤ ਵਾਰਡ ਬਣਾਏ ਗਏ ਹਨ। ਪਤਰ ਵਿੱਚ ਇਹ ਵੀ ਦਰਸਾਇਆ ਗਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਦੋਨੋ ਗ੍ਰਾਮ ਪੰਚਾਇਤਾਂ ਵਿੱਚ ਤਜਵੀਜਤ ਵਾਰਡਾਂ ਪ੍ਰਤੀ ਕੋਈ ਇਤਰਾਜ ਹੋਵੇ ਜਾਂ ਕੋਈ ਵੀ ਸੁਝਾਅ ਦੇਣਾ ਚਾਹੁੰਦਾ ਹੈ ਤਾਂ 21 ਅਪ੍ਰੈਲ 2018 ਤੱਕ ਉਪ ਮੈਜਿਸਟ੍ਰੇਟ ਦੇ ਦਫਤਰ ਵਿੱਚ ਦੇ ਸਕਦਾ ਹੈ। ਪਿੰਡ ਬਰੜਵਾਲ ਦੀਆਂ ਦੋ ਗ੍ਰਾਮ ਪੰਚਾਇਤਾਂ ਬਨਾਉਣ ਸਬੰਧੀ ਹੋਏ ਫੈਸਲੇ ਦੀ ਪਿੰਡ ਬਰੜਵਾਲ ਦੇ ਮੌਜੂਦਾ ਸਰਪੰਚ ਹਰਬੰਸ ਸਿੰਘ ਨੇ ਸਲਾਘਾ ਕਰਦਿਆ ਕਿਹਾ ਕਿ ਇਸ ਨਾਲ ਜਿੱਥੇ ਪਿੰਡ ਦੀ ਤਰੱਕੀ ਹੋਵੇਗੀ ਉਥੇ ਪਿੰਡ ਦੇ ਵਿਕਾਸ ਕਾਰਜਾਂ ਲਈ ਵੀ ਵੱਧ ਗਰਾਂਟਾਂ ਆਉਣਗੀਆਂ। ਉਨਾ ਨੇ ਇਸ ਫੈਸਲੇ ਸਬੰਧੀ ਸਮੁੱਚੀ ਪੰਚਾਇਤ ਵੱਲੋ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ।