ਹੱਕ ਤਾਂ ਆਪਣਾ ਈ ਆ ਪਰ ਕਾਹਤੋ ਮੰਗ ਕੇ ਛਿੱਤਰ ਖਾਣੇ ਆ

ਏਸ਼ੀਆ ਨਾਂਮੀ ਪਿੰਡ ਅੰਦਰ ਇੱਕ ਘਰ ਵਿੱਚ ਦੋ ਭਰਾ ਰਹਿੰਦੇ ਨੇ ਭਾਰਤ ਤੇ ਪੰਜਾਬ ਆਪਣੇ ਪਰਿਵਾਰਾ ਸਮੇਤ,ਇਕ ਦਿਨ ਭਾਰਤ ਦੇ ਪਰਿਵਾਰ ਨੇ ਪੰਜਾਬ ਅਤੇ ਉਸਦੇ ਪਰਿਵਾਰ ਦੇ ਨਾਲ ਬੜੀ ਕੁੱਟ ਮਾਰ ਕੀਤੀ,ਕਿਉਕਿ ਪੰਜਾਬ ਨੇ ਆਪਣਾ ਬਣਦਾ ਹੱਕ ਮੰਗ ਲਿਆ ਸੀ ਪੰਜਾਬ ਨੇ ਇਹ ਸਾਬਿਤ ਕੀਤਾ ਕੇ ਸਾਂਝੀ ਜਮੀਨ ਵਿੱਚੋ ਜਿੰਨੀ ਫਸਲ ਨਿੱਕਲੀ ਉਸਦਾ ਮੁਨਾਫਾ ਬਰਾਬਰ ਨਹੀ ਵੰਡਿਆ ਗਿਆ,ਪਰ ਹੱਕ ਦੇਣ ਦੀ ਬਜਾਏ ਭਾਰਤ ਦੇ ਪਰਿਵਾਰ ਨੇ ਪੰਜਾਬ ਨਾਲ ਕੁੱਟ ਮਾਰ ਕੀਤੀ ਜਿਵੇ ਕੇ ਉਹ ਪਹਿਲਾ ਤੋ ਕਰਦਾ ਹੀ ਆਇਆ,
ਦੂਜੇ ਦਿਨ ਪਿੰਡ ਦੇ ਆਪੂ ਬਣੇ ਚੌਧਰੀ ਸਾਹਿਬਾਨ ਆਏ ਜਿਹਨਾਂ ਦੀ ਵੇਸੈ ਪੰਜਾਬ ਨਾਲ ਬਹਿਣੀ ਉੱਠਣੀ ਹੈ ਪਰ ਉਹ ਪੰਜਾਬ ਨੂੰ ਹੀ ਆਖਣ ਲੱਗੇ ਕੇ ਵੇਖ ਬਾਈ ਸਿੰਹਾ ਤੂੰ ਨਾ ਏਵੇ ਵਾਲੀਆ ਹੱਕਾ ਹੁੱਕਾ ਦੀਆ ਗੱਲਾ ਨਾ ਕਰਿਆ ਕਰ ਦੇਖ ਅੱਗੇ ਤੇਰੇ ਵੀਰ ਭਾਰਤ ਨੇ ਤੇਰੇ ਉੱਪਰ ਕਿੰਨਾ ਤਸ਼ਦੁੱਦ ਕੀਤਾ ਵੇਸੈ ਗੱਲਾ ਤੇਰੀਆ ਸਹੀ ਨੇ ਹੱਕ ਤੇਰਾ ਫਸਲ ਤੇ ਬਰੋਬਰ ਬਣਦਾ ਪਰ ਤੂੰ ਕਿਉ ਆਪਣਾ ਹੱਕ ਮੰਂਗ ਕੇ ਆਪਣੇ ਤੇ ਆਪਦੇ ਪਰਿਵਾਰ ਦੇ ਹੱਡ ਤੁੜਵਾਉਣੇ ਚਾਹੰੁਦਾ,ਰੁੱਖੀ ਮਿੱਸੀ ਖਾ ਕੇ ਗੁਜਾਰਾ ਕਰ,

ਕੀ ਇਹ ਕਹਾਣੀ ਸੁਣੀ-੨ ਨੀ ਲੱਗਦੀ,ਦੋਸਤੋ ਆਪਾ ਅਕਸਰ ਹੀ ਇਹ ਗੱਲ ਆਪਣੇ ਈ ਵੀਰਾ ਤੋ ਰੇਡਿਉ ਟੀਵੀ ਤੇ ਸੁਣਦੇ ਹਾਂ ਜਦੋ ਉਹ ਉਹਨਾਂ ਪੰਜਾਬੀਆ ਨੂੰ ਜਿਹੜੇ ਆਪਣੇ ਪੰਜਾਬ ਦੇ ਹੱਕਾ ਲਈ ਲੜਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਇਹ ਕਹਿੰਦੇ ਨੇ ਕੇ ਅੱਗੇ ਤੁਸੀ ਚੌਰਾਸੀ ਤੇ ਉਸਤੋ ਬਾਅਦ ਡੇਢ ਤੋ ਦੋ ਲੱਖ ਸਿੱਖ ਮਰਵਾ ਲਿਆ ਕੀ ਹੁਣ ਤੁਸੀ ਫੇਰ ਖੂਨ ਖਰਾਬਾ ਚਾਹੁੰਦੇ ਹੋ,ਹੱਦ ਹੋ ਗਈ ਵੀਰੋ ਪੰਜਾਬ ਦੇ ਜਾਇਆ ਨੇ ਆਪਣੇ ਵਤਨ ਨਾਲ ਹੁੰਦਾ ਧੱਕਾ ਵੇਖ ਸ਼ਾਤਮਈ ਮੋਰਚੇ ਲਾਏ ਤਾਂ ਮੁਹਰਿਉ ਅਗਲਿਆ ਆਪਣਾ ਅਕਾਲ ਤਖਤ ਢਾਹ ਸੁੱਟਿਆ,ਇੱਥੇ ਵੀ ਬਸ ਨਾ ਹੋਈ ਦਿੱਲੀ ਤੇ ਹੋਰ ਰਾਜਾ ਅੰਦਰ ਆਪਣੀਆ ਭੈਣਾ ਨੂੰ ਬੇਪੱਤ ਕੀਤਾ ਤੇ ਭਰਾਵਾ ਨੂੰ ਜਿਊਦਿਆ ਸਾੜਿਆ ਹੱਦੋ ਵੱਧ ਵਧੀਕੀ ਵੇਖ ਜੇਕਰ ਆਪਣੇ ਭਰਾਵਾ ਹਥਿਆਰ ਚੁੱਕੇ ਉਹਨਾਂ ਨੂੰ ਅੱਤਵਾਦੀ ਕਹਿ ਮਾਰ ਦਿੱਤਾ,
ਆਮ ਆਵਾਮ ਤਾਂ ਕਈ ਵਾਰ ਜਿਵੇ ਦੀਆ ਚਾਰ ਗੱਲਾ ਰੇਡਿਉ ਟੀਵੀ ਤੇ ਸੁਣਦੀ ਉਹੋ ਜਿਹਾ ਪ੍ਰਤੀਕਰਮ ਮਿੰਂਟੋ-ਮਿੰਂਟੀ ਦੇ ਜਾਂਦੀ ਆ ਪਰ ਪੰਜਾਬ ਦੇ ਪੱਤਰਕਾਰ ਪੁੱਤਰੋ ਤੁਸੀ ਤਾਂ ਸਬ ਜਾਣਦੇ ਹੋ,ਪੱਤਰਕਾਰ ਲੇਖਕ ਤਾਂ ਕਿਸੇ ਵੀ ਕੌਮ ਦਾ ਬੁੱਧੀਜੀਵੀ ਵਰਗ ਹੁੰਦਾ ਤੁਸੀ ਕਿਵੇ ਆਪਣੀ ਕੌਮ ਨੂੰ ਚੁੱਪ ਕਰਕੇ ਕੁੱਟ ਖਾਣ ਲਈ ਕਹਿ ਸਕਦੇ ਹੋ,ਮੈ ਇਹ ਹੀ ਪੜਿਆ ਸੁਣਿਆ ਕੇ ਜਦੋ ਖਾੜਕੂ ਸਘੰਰਸ਼ ਚੱਲ ਰਿਹਾ ਸੀ ਉਸ ਵਕਤ ਸਾਡੇ ਇਹ ਹੀ ਵੀਰ ਕਹਿ ਰਹੇ ਸੀ ਕੀ ਮੰਗਾ ਪੰਜਾਬ ਦੀਆ ਜਾਇਜ ਨੇ ਪਰ ਹਿੰਂਸਾ ਕਿਸੇ ਮਸਲੇ ਦਾ ਹੱਲ ਨਹੀਂ ਇਸ ਲਈ ਸ਼ਾਤਮਈ ਤਰੀਕੇ ਨਾਲ ਇਹਨਾਂ ਮਸਲਿਆ ਦੇ ਹੱਲ ਕੱਢਣੇ ਚਾਹੀਦੇ ਨੇ,ਅੱਜ ਜਦ ਸਾਰੀ ਲਹਿਰ ਸ਼ਾਤਮਈ ਰਾਹ ਤੇ ਹੈ ਤੇ ਹਣ ਤੁਸੀ ਕਹਿੰਦੇ ਹੋ ਕੇ ਇਹਨਾਂ ਫਿਰ ਪੰਜਾਬੀ ਮਰਵਾਉਣੇ ਨੇ,
ਵੇਖੋ ਇੱਕ ਗੱਲ ਬੜੀ ਸਪੱਸ਼ਟ ਹੈ ਕੇ ਖਾਲਿਸਤਾਨ ਦੇ ਮੁੱਦੇ ਤੇ ਕਿਸੇ ਦੇ ਵੀ ਮੱਤਭੇਦ ਹੋ ਸਕਦੇ ਨੇ ਤੇ ਜਿਹੜੇ ਆਪਣੇ ਆਪ ਨੂੰ ਖਾਲਿਸਤਾਨੀ ਕਹਿੰਦੇ ਨੇ ਉਹਨਾਂ ਨੂੰ ਖਾਲਿਸਤਾਨ ਦਾ ਵਿਰੋਧ ਕਰਨ ਵਾਲਿਆ ਨੂੰ ਕੌਮ ਦਾ ਦੋਖੀ ਜਾਂ ਗਦਾਰਾ ਦੇ ਲਕਵ ਨਹੀ ਦੇਣੇ ਚਾਹੀਦੇ,ਤੇ ਵਿਰੋਧ ਕਰਨ ਵਾਲਿਆ ਨੂੰ ਵੀ ਜੇ ਵੱਖਰੇ ਸਿੱਖ ਰਾਜ ਦੀ ਮੰਗ ਸਹੀ ਨਹੀ ਲੱਗਦੀ ਉਹ ਇਸ ਦਾ ਲੱਖ ਵਿਰੋਧ ਕਰਨ ਪਰ ਉਹਨਾਂ ਨੂੰ ਵੀ ਖਾਲਿਸਤਾਨ ਮੰਗਣ ਵਾਲਿਆ ਨੂੰ ਪਾਕਿਸਤਾਨੀ ਏਜੰਟ ਜਾਂ ਲਾਸ਼ਾ ਤੇ ਰਾਜਨੀਤੀ ਕਰਨੇ ਵਾਲੇ ਨਹੀ ਕਹਿਣਾ ਚਾਹੀਦਾ,
ਆਪਣਾ ਹੱਕ ਹੁੰਦੇ ਹੋਏ ਉਸ ਨੂੰ ਸਿਰਫ ਇਸ ਕਰਕੇ ਛੱਡ ਦੇਣਾ ਕੇ ਅੱਗਿਅੋ ਧਿਰ ਤੱਕੜੀ ਹੈ ਤੇ ਉਹ ਸਾਡੀ ਕੁੱਟ ਮਾਰ ਕਰਨਗੇ ਜਿੰਨੀ ਕ ਮੈਨੂੰ ਅਕਲ ਹੈ ਉਸ ਹਿਸਾਬ ਨਾਲ ਅਜਿਹੀ ਸੋਚ ਨੂੰ ਬੁਜਿਦਲਾਨਾ ਕਹਿੰਦੇ ਨੇ,ਪੰਜਾਬ ਦੇ ਹੱਕਾ ਦੀ ਲੜਾਈ ਲੜਨ ਲਈ ਕੋਈ ਵੱਖਰੀ ਰਣਨੀਤੀ ਸੁਜਾਵੇ ਤਾਂ ਲੱਖ ਬਿਸਮਿੱਲਾ ਪਰ ਜੇਕਰ ਕੋਈ ਇਹ ਕਹੇ ਕੇ ਆਪਣੇ ਹੱਕ ਨਾ ਮੰਗਿਉ ਨਹੀ ਤਾਂ ਅੱਗਿਉ ਡੰਡਾ ਵਰੂ ਇਹ ਤਾਂ ਕੋਈ ਗੱਲ ਨਾ ਹੋਈ।

ਭੁੱਲ ਚੁੱਕ ਲਈ ਮਾਜ਼ਰਤ
ਦਵਿੰਦਰ ਸਿਂੰਘ ਸੌਮਲ