ਆਪ ਲੀਡਰਸ਼ਿੱਪ ਕੇਜਰੀਵਾਲ ਦੀ ਮੁਆਫੀ ਨੂੰ ਪੰਜਾਬ ਦੇ ਹੱਕ ਵਿੱਚ ਵਰਤੇ

ਇੱਕ ਪੁਰਾਣੀ ਕਹਾਵਤ ਹੈ ਕੇ ਚੰਗਾ ਸੂਝਵਾਨ ਲੀਡਰ ਉਹ ਹੁੰਦਾ ਜਿਹੜਾ ਆਪਣੀ ਹਾਰ ਵਿੱਚੋ ਵੀ ਆਪਣੀ ਜਿੱਤ ਕੱਢ ਲਵੇ,ਪੰਜਾਬ ਦੀ ਆਪ ਲੀਡਰਸ਼ਿੱਪ ਨੇ ਕੇਜਰੀਵਾਲ ਦੀ ਮੁਆਫੀ ਤੋ ਬਾਅਦ ਬਹੁਤ ਹੀ ਸਚੁੱਜੇ ਢੰਗ ਨਾਲ ਸਾਰੀ ਸਥਿਤੀ ਸੰੰਭਾਲੀ ਹੈ ਤੇ ਹੁਣ ਜਰੂਰਤ ਹੈ ਪੰਜਾਬ ਦੀ ਆਪ ਲੀਡਰਸ਼ਿੱਪ ਨੂੰ ਖੁਦ ਮੁੱਖਤਿਆਰ ਹੋਣ ਦੀ,ਕਿੰਨਾ ਚਿਰ ਦਿੱਲੀ ਦੇ ਆਫਿਸਾ ਚ ਆਉਦੇ ਹੁਕਮਾ ਤੇ ਫੁੱਲ ਚਾੜਦੇ ਰਹੋਗੇ ਤੁਸੀ,ਪਹਿਲਾ ਹੀ ਇਹਨਾਂ ਦਿੱਲੀ ਵਾਲਿਆ ਦੀ ਜਿਆਦਾ ਸਮਝਦਾਰੀ ਨੇ ਤੇ ਕੁਜ ਪੰਜਾਬ ਵਾਲਿਆ ਦੀ ਗੁਲਾਮ ਿਵਰਤੀ ਨੇ ਸਤਾਰਾ ਵਿੱਚ ਤਹਾਨੂੰ ਜਿੱਤੀ ਹੋਈ ਬਾਜੀ ਹਰਵਾ ਦਿੱਤੀ,ਜਿਹੜੀਆ ਗੱਲਾ ਕੰਂਵਰ ਸੰਂਧੂ ਤੇ ਸੁਖਪਾਲ ਖਹਿਰਾ ਨੇ ਅੱਜ ਕਹਿਣੀਆ ਸ਼ੁਰੂ ਕੀਤੀਆ ਨੇ ਇਹੀ ਗੱਲਾ ਜੱਸੀ ਜਸਰਾਜ ਪਿਛਲੇ ਤਕਰੀਬਨ ਤਿੰਨ ਸਾਲਾ ਤੋ ਕਰਦਾ ਆ ਰਿਹਾ,
ਸੰਜੇ ਸਿੰਂਘ ਤੇ ਦੁਰਗੇਸ਼ ਦੇ ਵਰਤਾਵ ਵਾਰੇ ਅਤੇ ਕਿਸ ਤਰਾ ਦਿੱਲੀ ਤੋ ਆਏ ਅਖੌਤੀ ਉਬਜਰਵਰਾ ਨੇ ਚੌਣਾ ਤੋ ਪਹਿਲਾ ਆਪ ਦੀ ਸਥਿਤੀ ਪੰਜਾਬ ਵਿੱਚ ਖਰਾਬ ਕੀਤੀ ਇਸ ਵਾਰੇ ਬਹੁਤ ਗੱਲਾ ਸਾਹਮਣੇ ਸੀ,ਤੇ ਜਿਹੜੀ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਬਹੁਤ ਵੱਡੀ ਆਦਰਿਸ਼ਕ ਪਾਰਟੀ ਕਹਾਉਦੀ ਹੈ ਤੇ ਜਿਸ ਨੇ ਆਪਣਾ ਪ੍ਰਦੇਸ਼ ਪ੍ਰਧਾਨ ਬਿਨਾ ਕਿਸੇ ਸਬੂਤ ਤੋ ਪਾਰਟੀ ਤੋ ਬਾਹਰ ਕਰਤਾ ਸੀ ਇਹ ਕਹਿਕੇ ਕੀ “ਸੁੱਚਾ ਸਿੰਂਘ ਛੋਟੇਪੁਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ”ਉਸ ਪਾਰਟੀ ਨੇ ਹਾਰ ਤੋ ਬਾਅਦ ਵੀ ਕਿਸੇ ਤਰਾ ਦਾ ਕੋਈ ਕੱਦਮ ਨਹੀ ਚੁੱਕਿਆ ਇਹਨਾਂ ਅਖੌਤੀ ਉਬਜਰਵਰਾ ਖਿਲਾਫ,ਸੰਜੇ ਸਿੰਂਘ ਤੇ ਦੁਰਗੇਸ਼ ਪਾਠਕ ਵਾਰੇ ਤਾਂ ਕਾਰਵਾਈ ਕਿਸੇ ਕੀ ਕਰਨੀ ਸੀ,
ਜੱਸੀ ਜਸਰਾਜ ਦੇ ਲਾਏ ਇਲਜ਼ਾਮ ਬਿਲਕੁਲ ਸੱਚ ਇਸ ਲਈ ਨਜ਼ਰ ਆਉਦੇ ਕਿਉਕਿ ਇੱਕ ਤਾਂ ਉਸ ਦੀਆ ਕੀਤੀਆ ਗੱਲਾ ਸਾਰੀਆ ਸੱਚ ਹੋਈਆ ਤੇ ਦੂਜਾ ਅੱਜ ਤੱਕ ਉਸਦੀਆ ਕੀਤੀਆ ਗੱਲਾ ਖਿਲਾਫ ਆਪ ਪੰਜਾਬ ਦੀ ਉੱਚ ਲੀਡਰਸ਼ਿੱਪ ਨੇ ਕੋਈ ਤਰਦੀਦ ਨਹੀ ਕੀਤੀ,ਹੁਣ ਵਕਤ ਹੈ ਕੇ ਆਪ ਦਿੱਲੀ ਦੀ ਲੀਡਰਸ਼ਿੱਪ ਨੂੰ ਅੱਖਾ ਵਿੱਚ ਅੱਖਾ ਪਾ ਕੇ ਇਹ ਕਿਹਾ ਜਾਵੇ ਕੇ ਆਪ ਪਾਰਟੀ ਜੇਕਰ ਅੱਜ ਬਚੀ ਹੋਈ ਹੈ ਉਹ ਪੰਜਾਬ ਦੇ ਕਰਕੇ ਹੀ ਹੈ,ਤੇ ਆਪ ਦਿੱਲੀ ਨੇ ਹਮੇਸ਼ਾ ਹੀ ਪੰਜਾਬ ਨਾਲ ਵਿੱਤਕਰਾ ਕੀਤਾ,ਰਾਜ ਸਭਾ ਅੰਦਰ ਕਿਸੇ ਪੰਜਾਬੀ ਨੂੰ ਮੌਕਾ ਨਹੀ ਦਿੱਤਾ ਗਿਆ ਤੇ ਉੱਤੋ ਪੰਜਾਬ ਦੀ ਲੀਡਰਸ਼ਿੱਪ ਉੱਪਰ ਦਿੱਲੀ ਵਲੋ ਕੋਈ ਨਾ ਕੋਈ ਆਪਣਾ ਬੰਦਾ ਲਾ ਕੇ ਪੰਜਾਬ ਦੀ ਲੀਡਰਸ਼ਿੱਪ ਦੀ ਇੱਕ ਤਰਾ ਨਾਲ ਬੇਇੱਜਤੀ ਕੀਤੀ ਜਾਂਦੀ ਹੈ,ਅਖੇ
“ਮਨੀਸ਼ ਸਿਸੋਦੀਆ ਆਪ ਪੰਜਾਬ ਨੂੰ ਸੰਭਲਣਗੇ” ਨਹੀ ਭਾਈ ਪੰਜਾਬ ਵਾਲੇ ਜੇਕਰ ਆਪ ਦੀਆ ਜੜਾ ਦਿੱਲੀ ਵਿੱਚ ਲਾ ਸਕਦੇ ਆ ਤੇ ਪੰਜਾਬ ਵਿੱਚ ਵੀ ਉਹ ਖੁਦ ਕੰਮ ਕਰ ਸਕਦੇ ਆ,ਪੰਜਾਬੀ ਦਿੱਲੀ ਵਿੱਚ ਗਏ ਉਹਨਾਂ ਹਾਰੀ ਹੋਈ ਆਪ
(ਕਿਉਕਿ ਉਸ ਵਕਤ ਬੀਜੇਪੀ ਦਿੱਲੀ ਵਿੱਚੋ ਸਾਰੀਆ ਲੋਕ ਸਭਾ ਸੀਟਾ ਜਿੱਤ ਚੁੱਕੀ ਸੀ ਤੇ ਮੋਦੀ ਸਾਹਬ ਦਾ ਉਸ ਸਮੇ ਪੂਰਾ ਆਰੂਜ ਸੀ)
ਨੂੰ 70 ਵਿੱਚੋ 67 ਸੀਟਾ ਜਿੱਤਵਾਈਆ,
ਰਾਜਨੀਤੀ ਤਾਂ ਪੰਜਾਬ ਦੇ ਲੋਕਾ ਦੀ ਰੱਗ-੨ ਵਿੱਚ ਹੈ ਪਰ ਪਤਾ ਨਹੀ ਕਿਉ ਸਾਨੂੰ ਆਪਣੇ ਲਈ ਹੱਕ ਲੈਣ ਨਾਲੋ ਦੂਜਿਆ ਲਈ ਲੜਨ ਦਾ ਜਿਆਦਾ ਚਾਅ ਰਹਿੰਦਾ,ਵੇਸੈ ਤਾਂ ਇਹ ਚੰਗੀ ਗੱਲ ਹੈ ਕੇ ਕਿਸੇ ਦੂਜੇ ਦਾ ਭਲਾ ਕਰਨਾ ਪਰ ਜੇਕਰ ਅੱਗਿਉ ਦੂਜਾ ਤੁਹਾਡਾ ਅਹਿਸਾਨ ਮੰਨਣ ਦੀ ਬਜਾਏ ਤਹਾਨੂੰ ਬੇਵਾਕੂਫ ਸਮਝ ਤੁਹਾਡੇ ਤੇ ਹੀ ਹਕੂਮਤ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸਨੂੰ ਸਮੇ ਸਿਰ ਬਣਦਾ ਜਵਾਬ ਵੀ ਜਰੂਰ ਦੇਣਾ ਚਾਹੀਦਾ,ਸੁੱਖਪਾਲ ਖਹਿਰਾ ਭਗਵੰਤ ਮਾਨ ਕੰਵਰ ਸੰਂਧੂ ਜੱਸੀ ਜਸਰਾਜ ਡਾ.ਗਾਂਧੀ ਹੋਰ ਪਤਾ ਨਹੀ ਕਿੰਨੇ ਅਣਗਿਣਤ ਨਾਂਮ ਨੇ ਜਿਨਾ ਅੰਦਰ ਪੂਰੀ ਕੂਬਤ ਹੈ ਪੰਜਾਬ ਨੂੰ ਸਚੁੱਜੇ ਤਰੀਕੇ ਨਾਲ ਚਲਾਉਣ ਦੀ ਮਸਲਾ ਸਿਰਫ ਇੰਨਾ ਹੈ ਕੇ ਇਹਨਾਂ ਏਵੈ ਆਪਣੇ ਆਪ ਨੂੰ ਅਖੌਤੀ ਹਾਂਈ ਕਮਾਂਡ ਦੇ ਹੇਠਾ ਰੱਖਿਆ ਹੋਇਆ ਹੈ,
ਇਸ ਵਕਤ ਪੰਜਾਬ ਨੂੰ ਇੱਕ ਮਜਬੂਤ ਧਿਰ ਦੀ ਜਰੂਰਤ ਹੈ ਜੋ ਕੇ ਹੁਣ ਇੱਕ ਚੰਗੀ ਮਜਬੂਤ ਵਿਰੋਧੀ ਧਿਰ ਹੋਵੇ ਤੇ ਆਉਣ ਵਾਲੇ ਵਕਤ ਵਿੱਚ ਪੰਜਾਬ ਦੀ ਵਾਗਡੋਰ ਵੀ ਸੰਂਭਾਲੇ ਪਰ ਇਸ ਲਈ ਆਪਣੀਆ ਨਿੱਜੀ ਖਾਹਿਸ਼ਾ ਸਿਰਫ ਰੈਲੀਆ ਵਿੱਚ ਕਹਿਣ ਲਈ ਹੀ ਨਹੀਂ ਬਲਕਿ ਅਸਲੀਅਤ ਵਿੱਚ ਪਰੇ ਰੱਖਣੀਆ ਪੈਣਗੀਆ ਤਾਂ ਹੀ ਪੰਜਾਬ ਦਾ ਭਲਾ ਇਹ ਚੰਗੀ ਲੀਡਰਸ਼ਿੱਪ ਕਰ ਸਕਦੀ ਹੈ,ਲੋਕਤੰੰਤਰ ਵਿੱਚ ਮਹੱਤਵਪੂਰਨ ਰੋਲ ਸੱਤਾ ਤੇ ਕਾਬਿਜ ਦਾ ਨਹੀ ਬਲਕਿ ਵਿਰੋਧੀ ਧਿਰ ਦਾ ਹੁੰਦਾ ਹੈ ਸੱਤਾ ਤੇ ਤਾਂ ਅੰਗਰੇਜ ਵੀ ਕਾਬਿਜ ਸੀ ਭਾਰਤ ਨੂੰ ਚਲਾ ਤਾਂ ਉਹ ਵੀ ਰਹੇ ਸੀ ਗੱਲ ਸਿਰਫ ਇਹ ਸੀ ਕੇ ਜਦੋ ਆਵਾਮ ਨੂੰ ਉਹਨਾਂ ਦੀ ਕਿਸੇ ਨੀਤੀ ਤੇ ਇਤਰਾਜ ਹੁੰਦਾ ਸੀ ਉਸ ਨੂੰ ਸੁਣਿਆ ਨਹੀ ਸੀ ਜਾਂਦਾ ਵੇਸੈ ਤਾਂ ਅੱਜ ਵੀ ਕੋਈ ਖਾਸ ਫਰਕ ਨਹੀਂ ਇੱਕ ਧਿਰ ਦੇਸ਼ ਨੂੰ ਚਲਾ ਰਹੀ ਹੈ ਤੇ ਦੂਸਰੀ ਜਿਸ ਨੇ ਉਸ ਦਾ ਵਿਰੋਧ ਕਰਨਾ ਹੈ ਉਹ ਆਪਣੇ ਨਿੱਜੀ ਮੁਫਾਦਾ ਕਾਰਨ ਚੁੱਪ ਰਹਿੰਦੀ ਹੈ ਪਰ ਪੰਜਾਬ ਅੰਦਰ ਜਿਹੜੀ ਵਿਰੋਧੀ ਧਿਰ ਹੈ ਉਸ ਤੋ ਪੰਜਾਬ ਨੂੰ ਹਜੇ ਵੀ ਬਹੁਤ ਉਮੀਦਾ ਨੇ,ਇਸ ਲਈ ਜੇਕਰ ਉਹਨਾਂ ਇਕੱਠੇ ਹੋ ਕੇ ਕੰਮ ਕਰਨਾ ਤੇ ਦਿਲੋ ਉਹ ਪੰਜਾਬ ਨਾਲ ਪਿਆਰ ਕਰਦੇ ਨੇ ਫਿਰ ਜਾਂ ਤਾਂ ਦਿੱਲੀ ਵਾਲਿਆ ਨੂੰ ਕਹਿਣ ਕੇ ਸਾਨੂੰ ਪੰਜਾਬ ਦੀ ਲੀਡਰਸ਼ਿੱਪ ਨੂੰ ਆਪਣਾ ਕੰਮ ਕਰਨ ਦਿਉ ਤੇ ਜਿਹੜਾ ਵੀ ਫੈਸਲਾ ਪੰਜਾਬ ਦੇ ਵਾਰੇ ਹੋਣਾ ਉਹ ਅਸੀ ਕਰਾਂਗੇ ਜੇਕਰ ਦਿੱਲੀ ਦੀ ਅਖੌਤੀ ਹਾਂਈ ਕਮਾਂਡ ਆਪ ਪੰਜਾਬ ਨੂੰ ਇਹ ਹੱਕ ਦੇਣ ਤੋ ਮੁੱਨਕਰ ਹੈ ਤਾਂ ਫਿਰ ਹੁਣ ਦੇਰ ਨਹੀ ਹੋਣੀ ਚਾਹੀਦੀ,
ਪੰਜਾਬ ਅੰਦਰ ਵੇਸੈ ਵੀ ਜਰੂਰਤ ਹੈ ਇੱਕ ਪੰਜਾਬ ਦੀ ਪਾਰਟੀ ਦੀ,ਇੱਕ ਐਸੀ ਖੇਤਰੀ ਪਾਰਟੀ ਜਿਸ ਲਈ ਸਬ ਤੋ ਪਹਿਲਾ ਪੰਜਾਬ ਹੋਵੇ ਬਾਕੀ ਸਬ ਗੱਲਾ ਬਾਅਦ ਇਹ ਕੋਈ ਅਨਹੋਣੀ ਗੱਲ ਨਹੀ ਦੱਖਣੀ ਰਾਜਾ ਦੀਆ ਖੇਤਰੀ ਧਿਰਾ ਨੇ ਕਦੇ ਇਹ ਗੱਲ ਜਰੂਰੀ ਨਹੀ ਸਮਝੀ ਕੇ ਭਾਰਤ ਕੀ ਚਾਹੰੁਦਾ ਹੈ ਜਾਂ ਨਹੀ ਉਹਨਾਂ ਸਾਰਿਆ ਤੋ ਪਹਿਲਾ ਆਪਣੇ ਲੋਕਾ ਦਾ ਭਲਾ ਸੋਚਿਆ ਤੇ ਹੋਣਾ ਵੀ ਇੰਝ ਹੀ ਚਾਹੀਦਾ,ਜੇ ਸਾਰੇ ਦੇਸ਼ ਵਿੱਚ ਮਜਬੂਤ ਖੇਤਰੀ ਧਿਰਾ ਹੋਣ ਤਾਂ ਦੇਸ਼ ਦੀ ਸਰਕਾਰ ਵਿੱਚ ਹਰ ਰਾਜ ਹਰ ਵਰਗ ਦਾ ਹਿੱਸਾ ਹੋਵੇ ਤੇ ਹਰ ਫੈਸਲਾ ਹਰ ਵਰਗ ਦੇ ਘਾਟੇ ਮੁਨਾਫੇ ਨੂੰ ਵੇਖ ਹੀ ਲਿਆ ਜਾਵੇ ਨਹੀ ਤਾਂ ਜਿਸ ਤਰਾ ਇੱਕੋ ਧਿਰ ਦਾ ਰਾਜ ਪੂਰੇ ਮੁੱਲਖ ਉਪਰ ਹੋ ਰਿਹਾ ਹੈ ਅਸੀ ਦੋਬਾਰਾ ਰਾਜਿਆ ਮਹਾਰਾਜਿਆ ਵਾਲੇ ਪਾਸੇ ਨੂੰ ਵੱਧ ਰਹੇ ਹਾਂ,ਫਿਰ ਤਾਂ ਉਸੇ ਤਰਾ ਹੋਊ ਜਿਵੇ ਆਪਣੇ ਪੰਜਾਬ ਵਿੱਚ ਕਹਿੰਦੇ ਹੁੰਦੇ ਆ ਕੇ ਉਸ ਕੋਲ ਪੂਰੀ ਤਾਕਤ ਹੈ ਇਸ ਲਈ ਉਹ ਤਾਂ ਚੰਮ ਦੀਆ ਹੀ ਚਲਾਊ,
ਆਪ ਪਾਰਟੀ ਦੇ ਪੰਜਾਬੀ ਭਰਾ ਭੈਣ ਜਿਹੜੇ ਹਜੇ ਵੀ ਦਿੱਲੀ ਵਾਲਿਆ ਦੀ ਗੱਲ ਦਾ ਜਵਾਬ ਦੇਣੋ ਡਰ ਰਹੇ ਨਾ ਜਾਂ ਕਿਸੇ ਨਿੱਜੀ ਫਾਇਦੇ ਲਈ ਉਹਨਾਂ ਦਾ ਸਾਥ ਦੇ ਰਹੇ ਨੇ ਉਹਨਾਂ ਨੂੰ ਵੀ ਤੇ ਖਾਸ ਕਰਕੇ ਭਗਵੰਤ ਮਾਨ ਨੂੰ ਇਹ ਗੱਲ ਵਿਚਾਰਨੀ ਚਾਹੀਦੀ ਕੇ ਕਿਉ ਅੱਜ ਤੱਕ ਆਪ ਪੰਜਾਬ ਦਾ ਕੋਈ ਵੀ ਵੱਡਾ ਲੀਡਰ ਕੇਂਦਰ ਪੱਧਰ ਤੇ ਮਸ਼ਹੂਰ ਨਹੀ ਹੋਣ ਦਿੱਤਾ ਗਿਆ,ਇੱਕ ਵਕਤ ਸੀ ਜਦੋ ਹਜੇ ਦਿੱਲੀ ਵਿੱਚ ਆਪ ਸਰਕਾਰ ਦੋਬਾਰਾ ਨਹੀ ਸੀ ਆਈ ਤੇ ਚਾਰ ਐਮਪੀ ਪੰਜਾਬ ਨੇ ਕੇਂਦਰ ਵਿੱਚ ਭੇਜ ਦਿੱਤੇ ਸੀ ਉਸ ਵਕਤ ਭਗਵੰਤ ਮਾਨ ਦੀਆ ਪਾਰਲੀਮੈਂਟ ਅੰਦਰ ਤਕਰੀਰਾ ਨੇ ਤੇ ਮੀਡੀਆ ਵਿੱਚ ਉਸ ਦੀਆ ਦਲੀਲਾ ਨੇ ਸਾਰੇ ਦੇਸ਼ ਵਿੱਚ ਆਪ ਦਾ ਸਥਾਨ ਉੱਚਾ ਰੱਖਿਆ ਹੋਇਆ ਸੀ ਇੱਥੋ ਤੱਕ ਕੇ ਕੁਜ ਚੈਨਲਾ ਦੇ ਪ੍ਰਗੋਰਾਮ (ਕਾਨਕਲੈਵ) ਵਿੱਚ ਕੁਜ ਪੱਤਰਕਾਰਾ ਵਲੋ ਤੇ ਕੁਜ ਹੋਰ ਖਾਸ ਲੋਕਾ ਵਲੋ ਇਹ ਵੀ ਕਿਹਾ ਗਿਆ ਕੇ ਇਸ ਵਕਤ ਜੇ ਆਪ ਨੇ ਦੋਬਾਰਾ ਦਿੱਲੀ ਜਿੱਤਣੀ ਹੈ ਤੇ ਜਾਂ ਦੇਸ਼ ਵਿੱਚ ਆਪਣਾ ਇੱਕ ਚੰੰਗੀ ਰਾਜਨੀਤਕ ਧਿਰ ਦੇ ਤੋਰ ਤੇ ਨਾਂਮ ਬਣਾਉਣਾ ਹੈ ਤਾਂ ਜਰੂਰੀ ਹੈ ਕੇ ਮਾਨ ਆਮ ਆਦਮੀ ਪਾਰਟੀ ਦਾ ਮੁੱਖ ਪ੍ਰਧਾਨ ਬਣੇ,ਪਰ ਮਾਨ ਸਾਹਬ ਦਾ ਸੰਂਘ ਤਾਂ ਬਿਠਾ ਤਾਂ ਦਿੱਲੀ ਦੀਆ ਸਤਾਟ ਸੀਟਾ ਦੀ ਜਿੱਤ ਨੇ ਪਰ ਇੱਕ ਪੰਜਾਬੀ ਨੂੰ ਉਹ ਸਥਾਨ ਨਹੀ ਦਿੱਤਾ ਗਿਆ ਜਿਹੜਾ ਉਸ ਦਾ ਬਣਦਾ ਸੀ,ਹੋਰ ਤਾਂ ਹੋਰ ਕਿਵੇ ਉਸ ਦੀ ਸ਼ਰਾਬ ਵਾਲੀ ਕਮਜ਼ੋਰੀ ਨੂੰ ਵਧਾ ਚੜਾ ਕੇ ਪੇਸ਼ ਕੀਤਾ ਤੇ ਉਹ ਵੀ ਸਬ ਦੇ ਸਾਹਮਣੇ ਹੈ ਹਾਂਲਾਕਿ ਇਸ ਵਿੱਚ ਮਾਨ ਸਾਹਬ ਦੀਆ ਆਪਣੀਆ ਵੀ ਕਮਜੋਰੀਆ ਹੋਣਗੀਆ ਪਰ ਫਿਰ ਵੀ ਉਸ ਵਕਤ ਜੋ ਮਾਨ ਸਾਹਬ ਦਾ ਹੱਕ ਸੀ ਉਹ ਨਹੀ ਮਿਲਿਆ,ਹੁਣ ਜੇਕਰ ਤਾਂ “ਹਾਂਈ ਕਮਾਂਡ” ਮੰਨਦੀ ਹੈ ਪੰਜਾਬ ਦੀ ਆਪ ਇਕਾਈ ਨੂੰ ਖੁਦ ਮੁੱਖਤਿਆਰ ਕਰਨ ਨੂੰ ਤਾਂ ਠੀਕ ਹੈ ਨਹੀ ਤਾਂ ਹੁਣ ਵਕਤ ਦੀ ਮੰਗ ਹੈ ਪੰਜਾਬ ਪੱਧਰ ਦੀ ਇੱਕ ਐਸੀ ਧਿਰ ਜੋ ਕਈ ਪਾਸਿਆ ਤੋ ਮੁਸ਼ਕਿਲਾ ਵਿੱਚ ਘਿਰੇ ਪੰਜਾਬ ਨੂੰ ਸੰਂਭਾਲੇ।
ਭੁੱਲ ਚੁੱਕ ਲਈ ਮਾਜ਼ਰਤ
ਦਵਿੰਦਰ ਸਿੰਂਘ ਸੌਮਲ