ਢੀਂਡਸਾ ਨੇ ਇਰਾਕ ਵਿਚ ਮਾਰੇ ਗਏ ਪਿ੍ਰਤਪਾਲ ਦੇ ਪਰਿਵਾਰ ਨਾਲ ਕੀਤਾ ਦੁਖ ਦਾ ਪ੍ਰਗਟਾਵਾ

ਧੂਰੀ 5 ਅਪ੍ਰੈਲ (ਮਹੇਸ਼) ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਰਾਕ ਦੇ ਹਾਦਸੇ ਵਿਚ ਮਾਰੇ ਗਏ ਪਿ੍ਰਤਪਾਲ ਸ਼ਰਮਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਇੱਕ ਬਹੁਤ ਦੁਖਦਾਈ ਘਟਨਾ ਹੈ ਅਤੇ ਉਹ ਪਿ੍ਰਤਪਾਲ ਸ਼ਰਮਾ ਅਤੇ ਇਰਾਕ ਵਿਚ ਸ਼ਹੀਦ ਹੋਏ ਭਾਰਤੀਆ ਦੇ ਨਾਲ ਖੜੇ ਹਨ। ਉਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਰਾਸ਼ੀ 5 ਲੱਖ ਤੋ ਵਧਾਈ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਜਾਵੇ,ਨਾਲ ਹੀ ਜਲਦੀ ਤੋ ਜਲਦੀ ਪਰਿਵਾਰ ਦੇ ਯੋਗ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਉਨਾਂ ਨੇ ਕਿਹਾ ਕਿ ਕੋਈ ਵੀ ਨੌਜਵਾਨ ਇਰਾਕ ਵਿਚ ਗੈਰ ਕਾਨੂੰਨੀ ਤੌਰ ਤੇ ਨਹੀ ਗਿਆ ਸੀ। ਉਹ ਸਾਰੇ ਕਾਨੂੰਨੀ ਤੌਰ ਤੇ ਵੀਜ਼ਾ ਲਗਵਾਂ ਕੇ ਗਏ ਸੀ। ਉਨਾਂ ਨੇ ਕਿਹਾ ਨੇ ਕਿ ਉਹ ਪੀੜਤ ਪਰਿਵਾਰਾਂ ਦੀ ਵੱਧ ਤੋ ਵੱਧ ਵਿੱਤੀ ਮਦਦ ਕਰਨ ਲਈ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਨਗੇ। ਇਸ ਮੌਕੇ ਸੋਨੀ ਮੰਡੇਰ,ਭੁਪਿੰਦਰ ਸਿੰਘ ਭਲਵਾਨ,ਸੁਰਿੰਦਰ ਪਾਲ ਨੀਟਾ,ਵਿਕੀ ਪਰੋਚਾ,ਅਜੈ ਪਰੋਚਾ ਐਮ.ਸੀ,ਭੁਪਿੰਦਰ ਸਿੰਘ ਮਿੱਠਾ,ਹੰਸ ਰਾਜ ਬਜਾਜ ਆਦਿ ਹਾਜ਼ਰ ਸਨ ।