ਸਲਾਨਾ ਇਨਾਮ ਵੰਡ ਸਮਾਰੋਹ

ਧੂਰੀ,4 ਅਪ੍ਰੈਲ (ਮਹੇਸ਼) ਸਰਕਾਰੀ ਪ੍ਰਾਇਮਰੀ ਸਕੂਲ ਕੋਲਸੇੜੀ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਹਿਲੀਆਂ ਪੁਜੀਸਨਾ ਹਾਸਲ ਕਰਨ ਵਾਲੇ ਬੱਚਿਆ ਨੂੰ ਸ਼੍ਰੀ ਕੇਵਲ ਸਿੰਘ ਪ੍ਰੋਗਰਾਮ ਅਫਸਰ ਸਰਕਾਰੀ ਆਈ.ਟੀ.ਆਈ ਨਾਭਾ ਅਤੇ ਹੋਮੀ ਸੂਬੇਦਾਰ ਮੇਜਰ ਹੁਕਮ ਸਿੰਘ ਵੱਲੋ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਏ ਅਤੇ ਬੀ ਗੇਡ ਵਾਲੇ ਬੱਚਿਆ ਨੂੰ ਸਪੈਸਲ ਬੈਚ ਲਗਾ ਕੇ ਵੱਖਰੀ ਪਹਿਚਾਣ ਦਿੱਤੀ ਗਈ ਅਤੇ ਬੱਚਿਆ ਨੂੰ ਮੁਫਤ ਕਾਪੀਆ ਵੰਡੀਆ ਗਈਆ। ਇਸ ਮੌਕੇ ਕੇਵਲ ਸਿੰਘ ਪ੍ਰੋਗਰਾਮ ਅਫਸਰ ਵੱਲੋ ਬੱਚਿਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ ਸਾਰਿਆ ਨੂੰ ਵੱਧ ਤੋ ਵੱਧ ਮਿਹਨਤ ਕਰਨੀ ਚਾਹੀਦੀ ਹੈ ਅਤੇ ਕਿਹਾ ਕਿ ਜੋ ਬੱਚੇ ਅੱਗਲੇ ਸਾਲ ਵਧੀਆ ਮਿਹਨਤ ਕਰਕੇ ਪਹਿਲੀਆਂ ਪੁਜੀਸਨਾਂ ਹਾਸਲ ਕਰਨਗੇ ਉਨਾ ਨੂੰ ਇਸੇ ਤਰਾ ਸਨਮਾਨਿਤ ਕੀਤਾ ਜਾਵੇਗਾ। ਹੁਕਮ ਸਿੰਘ ਵੱਲੋ ਬਚਿੱਆ ਨੂੰ ਡਸਿਪਲਨ ਅਤੇ ਪੜਾਈ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਰਪੰਚ ਸਾਹਿਬ ਵੱਲੋ ਫਰਸ ਅਤੇ ਫਲਸ ਦੀ ਰਿਪੇਅਰ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਜਸਵਿੰਦਰ ਕੌਰ,ਜਸਪ੍ਰੀਤ ਕੌਰ,ਰਘਵੀਰ ਸਿੰਘ ਸਾਬਕਾ ਸਰਪੰਚ, ਡਾਂ ਚਮਕੌਰ ਸਿੰਘ, ਬਲਵੀਰ ਸਿੰਘ, ਅਮਨਦੀਪ ਸਿੰਘ ਅਤੇ ਬੱਚਿਆ ਦੇ ਮਾਤਾ ਪਿਤਾ ਹਾਜਰ ਸਨ। ਸਕੂਲ ਇੰਚਾਰਜ ਜਸਵਿੰਦਰ ਕੌਰ ਵੱਲੋ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਹ ਬੱਚਿਆ ਨੂੰ ਇਸ ਤੋ ਵੱਧ ਮਿਹਨਤ ਕਰਵਾਉਣਗੇ ਤਾਂ ਜੋ ਬੱਚੇ ਅੱਗੇ ਕੰਪੀਟੀਸਨ ਲਈ ਤਿਆਰ ਹੋ ਸਕਣ। ਅਖੀਰ ਵਿੱਚ ਕੇਵਲ ਸਿੰਘ ਵੱਲੋ ਦੱਸਿਆ ਗਿਆ ਕਿ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸਲਾਨਾ ਪੱਗਾ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਪਹਿਲੀਆਂ ਤਿੰਨ ਪੁਜੀਸਨਾਂ ਹਾਸਲ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।