ਬਰੜਵਾਲ ਕਾਲਜ ਧੂਰੀ ਵੱਲੋ ਦੋ ਰੋਜਾ ਟੂਰ ਲਿਜਾਇਆ ਗਿਆ

ਧੂਰੀ,4 ਅਪ੍ਰੈਲ (ਮਹੇਸ਼) ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਕਾਮਰਸ ਵਿਭਾਗ ਵੱਲੋਂ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਦੋ ਰੋਜਾ ਵਿਦਿਅਕ ਅਤੇ ਇਤਿਹਾਸਿਕ ਟੂਰ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਜਲੰਧਰ ਅਤੇ ਅ੍ਰੰਮਿਤਸਰ ਲਿਜਾਇਆ ਗਿਆ। ਕਾਲਜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੂੰ ਪਹਿਲੇ ਦਿਨ ਦੇਵੀ ਤਲਾਵ ਮੰਦਰ, ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ, ਵਾਗਹਾ ਬਾਡਰ, ਜੀ.ਐਨ.ਡੀ.ਯੂ. ਅਤੇ ਟਰੀਲੀਅਮ ਮੌਲ ਲਿਜਾਇਆ ਗਿਆ। ਅਗਲੇ ਦਿਨ ਸਵੇਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਦਿਆਰਥੀਆਂ ਨੇ ਮੱਥਾ ਟੇਕਿਆ ਅਤੇ ਰਸਭਿੰਨਾ ਰੁਹਾਨੀ ਕੀਰਤਨ ਸਰਵਣ ਕੀਤਾ ਅਤੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਖ਼ੀਰ ਵਿੱਚ ਵਿਦਿਆਰਥੀਆਂ ਨੂੰ ਜਲੰਧਰ ਵੰਡਰਲੈਂਡ ਲਿਜਾਇਆ ਗਿਆ। ਇਹ ਟੂਰ ਪ੍ਰੋ ਮੋਨਿਕਾ, ਪ੍ਰੋ ਰਾਧਿਕਾ ਸਿੰਗਲਾ, ਪ੍ਰੋ ਨਵਦੀਪ ਕੁਮਾਰ, ਪ੍ਰੋ ਸੁਖਪਾਲ ਸਿੰਘ, ਪ੍ਰੋ ਗੁਰਪ੍ਰੀਤ ਸਿੰਘ ਅਤੇ ਆਲਮਜੀਤ ਸਿੰਘ ਦੀ ਦੇਖ-ਰੇਖ ਹੇਠ ਲਿਜਾਇਆ ਗਿਆ। ਟੂਰ ਦੇ ਆਯੋਜਨ ਵਿੱਚ ਵਿਸੇਸ਼ ਭੂਮਿਕਾ ਬੀ. ਕਾਮ. ਦੇ ਵਿਦਿਆਰਥੀ ਅਜੈ ਗਰਗ, ਨਿਤਿਸ਼ ਜੈਦਿਕਾ ਅਤੇ ਸਲੋਨੀ ਗੋਇਲ ਵੱਲੋਂ ਨਿਭਾਈ ਗਈ, ਵਿਦਿਆਰਥੀਆਂ ਨੂੰ ਇਸ ਵਿਦਿਅਕ ਅਤੇ ਇਤਿਹਾਸਿਕ ਟੂਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੀਆ। ਕਾਲਜ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਵੱਲੋਂ ਇਸ ਵਿਦਿਅਕ ਅਤੇ ਇਤਿਹਾਸਿਕ ਟੂਰ ਨੂੰ ਵਿਦਿਆਰਥੀਆਂ ਪ੍ਰਤੀ ਸਲਾਘਾਯੋਗ ਦੱਸੀਆ।

ਕੈਪਸਨ : ਵਿਦਿਆਰਥੀ ਟੂਰ ਦਾ ਆਨੰਦ ਮਾਨਦੇ ਹੋਏ ।