ਕਣਕ ਦੀ ਖਰੀਦ ਲਈ ਅਨਾਜ ਮੰਡੀ ਨੂੰ ਪੰਜ ਹਿੱਸਿਆ ਵਿੱਚ ਵੰਡਿਆ

ਧੂਰੀ,4 ਅਪ੍ਰੈਲ (ਮਹੇਸ਼) ਆੜਤੀਆ ਐਸੋਸ਼ੀਏਸ਼ਨ ਧੂਰੀ ਦੀ ਮੀਟਿੰਗ ਪ੍ਰਧਾਨ ਜਗਤਾਰ ਸਿੰਘ ਸਮਰਾ ਦੀ ਪ੍ਰਧਾਨਗੀ ਵਾਲੇ ਖਰੀਦ ਪ੍ਰਬੰਧਾ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਵਿੱਚ ਧੂਰੀ ਮੁੱਖ ਮੰਡੀ ਨੂੰ ਪੰਜ ਹਿੱਸਿਆ ਵਿੱਚ ਪਨਸਪ ਅਤੇ ਪੰਜਾਬ ਐਗਰੋ ਨਾਮੀ ਖਰੀਦ ਏਜੰਸੀਆ ਕਣਕ ਦੀ ਖਰੀਦ ਕਰੇਗੀ। ਇਸ ਤੇ ਆੜਤੀਆ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਇਸ ਮੌਕੇ ਜਾਣਕਾਰੀ ਦਿੰਦੀਆ ।
ਇਸ ਮੌਕੇ ਜਾਣਕਾਰੀ ਦਿੰਦਿਆ ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਦੱਸਿਆ ਕਿ ਖਰੀਦ ਏਜੰਸੀਆਂ ਦੇ ਉਚ ਅਧਿਕਾਰੀਆ ਤੋ ਮੰਗ ਕੀਤੀ ਗਈ ਹੈ ਕਿ ਆੜਤੀਆ ਨੂੰ ਬਾਰਦਾਨਾ ਮੰਡੀ ਵਿੱਚ ਹੀ ਸਪਲਾਈ ਕੀਤਾ ਜਾਵੇ ਅਤੇ ਖਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਦੀ ਮਿਤੀ ਅਤੇ ਭਰਤੀਬਾਰ ਕੀਤੇ ਜਾਣੇ ਤਾਂ ਜੋ ਹਰੇਕ ਆੜਤੀਏ ਨੂੰ ਬਣਦੀ ਸਹੂਲਤ ਮਿਲ ਸਕੇ। ਪ੍ਰਧਾਨ ਨੇ ਸਮੂਹ ਆੜਤੀਆ ਨੂੰ ਕਿਹਾ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਹੋਣ ਤੇ ਐਸੋਸੀਏਸ਼ਨ ਦੇ ਦਫਤਰ ਆ ਕੇ ਤਰੁੰਤ ਸੰਪਰਕ ਕੀਤਾ ਜਾਵੇ। ਇਸ ਮੌਕੇ ਸਾਬਕਾ ਪ੍ਰਧਾਨ ਹਜਾਰੀ ਲਾਲ ਗਰਗ,ਗੋਬਿੰਦ ਗਰਗ,ਗੋਬਿੰਦ ਰਾਮ,ਚੌਧਰੀ ਪਵਨ ਕੁਮਾਰ,ਬਸੰਤ ਕੁਮਾਰ,ਬੂਟਾ ਰਾਮ ਆਦਿ ਨੇ ਵੀ ਵਿਚਾਰ ਪ੍ਰਗਟ ਕੀਤੇ ।