ਸ਼੍ਰੀ ਹਨੁਮਾਨ ਜਨਮ ਦੇ ਸ਼ੁਭ ਮੋਕੇ ਤੇ ਹਵਨ ਯਗ ਕਰਵਾਇਆ

ਧੂਰੀ,31 ਮਾਰਚ (ਮਹੇਸ਼) ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਧੁਰੀ ਦੁਆਰਾ ਸ਼੍ਰੀ ਹਨੁਮਾਨ ਜਨਮ ਦੇ ਸ਼ੁਭ ਮੋਕੇ ਤੇ ਸ਼੍ਰੀ ਪੰਚਮੁਖੀ ਹਨੁਮਾਨ ਮੰਦਿਰ ਬਜਰੰਗ ਭਵਨ ਧਰਮਪੁਰਾ ਮੁਹੱਲਾ ਧੁਰੀ ਵਿਖੇ ਹਵਨ ਯਗ ਕਰਵਾਇਆ ਗਿਆ | ਇਸ ਮੋਕੇ ਤੇ ਸ਼੍ਰੀ ਪੰਚਮੁਖੀ ਜੀ ਦਾ ਅਭਿਸ਼ੇਕ ਕਰਵਾਇਆ ਗਿਆ ਅਤੇ ਨਵੇ ਵਸਤਰ ਧਾਰਨ ਕਰਵਾਏ ਗਏ | ਇਸ ਮੋਕੇ ਤੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਅਯੋਧਿਯਾ ਵਿਚ ਆ ਰਹੀ ਰੁਕਾਵਟਾਂ ਨੂੰ ਦੁਰ ਕਰਵਾਉਣ ਲਈ ਇਸ਼ਟ ਦੇਵ ਜੀ ਦਾ ਜਾਪ ਕੀਤਾ ਗਿਆ | ਪ੍ਰਭੁ ਨੂੰ ਪ੍ਰਾਰਥਨਾ ਕੀਤੀ ਗਈ ਕਿ ਪ੍ਰਭੂ ਰਾਮ ਮੰਦਿਰ ਵਿਚ ਆ ਰਹੀ ਰੁਕਾਵਟਾਂ ਨੂੰ ਦੁਰ ਕੀਤਾ ਜਾਵੇ|ਅਤੇ ਭਗਵਾਨ ਦੀ ਜਨਮਭੂਮੀ ਤੇ ਛੇਤੀ ਤੋਂ ਛੇਤੀ ਭਾਵੀ ਮੰਦਿਰ ਦਾ ਨਿਰਮਾਣ ਕੀਤਾ ਜਾਵੇ|ਇਸ ਮੋਕੇ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਵਿਭਾਗ ਸਹਿ  ਮੰਤਰੀ ਵਿਮਲ  ਕੁਮਾਰ ਮਿੱਤਲ, ਜਿਲਾ ਸਹਿ-ਮੰਤਰੀ ਅੰਗਦ ਦੇਵ ਜੀ ,ਜਿਲਾ ਖਜਾਨਚੀ ਵਿਜੇ ਕੁਮਾਰ ਗੋਟੇਵਾਲਾ,ਨਗਰ ਅਧਿਕਾਰੀ ਡਾ. ਅਸ਼ੋਕ ਵਰਮਾ ,ਉਪ-ਅਧਿਕਾਰੀ ਵਿਨੋਦ ਕੁਮਾਰ ਹੈਪੀ, ਅਸ਼੍ਵਿਨੀ ਸ਼ਰਮਾ,ਨਗਰ ਮੰਤਰੀ ਪੁਨੀਤ ਬਾਂਸਲ ਸਹਿ ਮੰਤਰੀ ਹਰੀਸ਼ ਗੋਇਲ, ਨਗਰ ਬਜਰੰਗ ਦਲ ਸਯੋਜਕ ਗਗਨ ਸ਼ਰਮਾ, ਸਹਿ ਸੰਯੋਜਕ ਜਸਵੰਤ ਸਿੰਘ, ਸੁਰੇਸ਼ ਕੁਮਾਰ ਜੀ,ਮੁਹੱਲੇ ਦੇ ਨਗਰ ਪਾਰਸ਼ਦ ਪੁਸ਼ਪਿੰਦਰ ਸ਼ਰਮਾ ਜੀ, ਸੁਰਿੰਦਰ ਗੋਇਲ ਜੀ ,ਵਿਸ਼ਵ ਹਿੰਦੂ ਪਰਿਸ਼ਦ ਦੇ ਮੇਘ ਰਾਜ ਸ਼ਰਮਾ, ਜਗਦੇਵ ਜਿੰਦਲ,ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕਮਲਜੀਤ ਜੀ,ਪ੍ਰਦੀਪ ਗਰਗ,ਸੁਰਜੀਤ ਸਿਘ,ਰਾਜੇਸ਼ ਸ਼ਰਮਾ,ਸੁਰਿੰਦਰ ਬਾਂਗਰੂ ,ਰਾਜੂ ਬਾਂਗਰੂ ਸਹਿਤ ਬੜੀ ਸੰਖਿਆ ਵਿਚ ਲੋਕ ਸ਼ਾਮਿਲ ਹੋਏ|