ਸਟੈਂਪ ਆਨ ਸੁਸਾਇਟੀ ਨੇ ਕਰਵਾਇਆ,390 ਬੇਜੁਵਾਨ ਪਸੂਆ ਦਾ ਇਲਾਜ

ਧੂਰੀ,29 ਮਾਰਚ (ਮਹੇਸ਼) ਬੇਸਹਾਰਾ ਨੂੰ ਸਹਾਰਾ ਦੇਣ ਵਾਲੀ ਧੂਰੀ ਦੀ ਸਟੈਂਪ ਆਨ ਸੁਸਾਇਟੀ ਵੱਲੋਂ ਰੋਜ਼ਾਨਾ ਸੱਤ ਤੋ ਅੱਠ ਬੇਜੁਵਾਨ ਗਊਆਂ ਅਤੇ ਜ਼ਖਮੀ ਟਠਿਆ ਦਾ ਇਲਾਜ ਕੀਤਾ ਜਾਂਦਾ ਹੈ। ਸੁਸਾਇਟੀ ਦੇ ਪ੍ਰਧਾਨ ਅਮਨਪ੍ਰੀਤ ਬਾਵਾ ਨੇ ਦੱਸਿਆਂ ਕਿ ਸ਼ਹਿਰ ਦੇ ਜਿਸ ਏਰੀਏ ਵਿਚ ਸੂਚਨਾ ਮਿਲਦੀ ਹੈ। ਗਊ ਰੱਖਿਆ ਸੇਵਾ ਟੀਮ ਉੱਥੇ ਹੀ ਡਾਕਟਰ ਨੂੰ ਲੈ ਕੇ ਇਲਾਜ ਲਈ ਪਹੁੰਚ ਜਾਂਦੀ ਹੈ ਅਤੇ ਇਲਾਜ ਉਸੇ ਜਗਾ ਤੇ ਹੋ ਸਕਦਾ ਹੋਵੇ ਤਾਂ ਉੱਥੇ ਹੀ ਕਰਦੇ ਹਨ ਨਹੀਂ ਤਾਂ ਗਊ ਧਾਮ ਸੰਗਰੂਰ ਵਿਖੇ ਉਸ ਪਸ਼ੂ ਨੂੰ ਲਿਜਾ ਕੇ ਇਲਾਜ ਕਰਵਾਇਆ ਜਾਂਦਾ ਹੈ ਰੋਜ਼ਾਨਾ ਨਵੀਂ ਅਨਾਜ ਮੰਡੀ ਵਿਖੇ 5 ਤੋ 7 ਕਵੰਟਲ ਹਰਾ ਚਾਰਾ ਰੋਜ਼ਾਨਾ ਪਾਇਆ ਜਾਂਦਾ ਹੈ ਅਤੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਸ ਸੁਸਾਇਟੀ ਵੱਲੋਂ ਹੁਣ ਤੱਕ 390 ਦੇ ਕਰੀਬ ਪਸੂਆ ਦਾ ਇਲਾਜ ਕੀਤਾ ਗਿਆ ਹੈ। ਜੋ ਕਿ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ ਅਤੇ ਇਸ ਸੁਸਾਇਟੀ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਪ੍ਰੇਰਿਤ ਕਰਦੇ ਹਾਂ ਉਹ ਬੱਚੇ ਦੇ ਜਨਮ ਦਿਨ ਅਤੇ ਮੈਰਿਜ ਐਨੀ ਵਰਸਰੀ ਜਾਂ ਖ਼ੁਸ਼ੀ ਦੇ ਹੋਰ ਵੀ ਮੌਕੇ ਤੇ ਨਵੀਂ ਅਨਾਜ ਮੰਡੀ ਵਿਖੇ ਹਰਾ ਚਾਰਾ ਪਾਉਣ ਦੀ ਜੋ ਜਗਾ ਬਣਾਈ ਗਈ ਹੈ ਉੱਥੇ ਪਾਇਆ ਜਾਵੇ। ਇਸ ਮੌਕੇ ਰਵੀ ਕੁਮਾਰ, ਗੋਪਾਲ ਗਰਗ, ਲੱਕੀ ਸ਼ਰਮਾ, ਜੈਕੀ ਜਿੰਦਲ, ਰੋਮੀ ਟੰਡ, ਹਰਿੰਦਰ ਸ਼ਰਮਾ, ਰਜਨੀਸ਼ ਕੁਮਾਰ ਵਿੱਕੀ ਆਦਿ ਹਾਜਰ ਸਨ ।