ਜ਼ਰੂਰਤ ਮੰਦ ਪੰਜ ਲੜਕੀਆਂ ਦੇ ਵਿਆਹ 31 ਮਾਰਚ ਨੂੰ

ਧੂਰੀ,29 ਮਾਰਚ (ਮਹੇਸ਼) ਸ਼ਿਵ ਭੋਲਾ ਸੇਵਾ ਸੰਮਤੀ ਧੂਰੀ ਵੱਲੋਂ ਜ਼ਰੂਰਤ ਮੰਦ ਪੰਜ ਲੜਕੀਆਂ ਦਾ ਵਿਆਹ 31 ਮਾਰਚ ਦਿਨ ਸ਼ਨੀਵਾਰ ਨੂੰ ਸਥਾਨਕ ਮੰਗਲਾ ਆਸ਼ਰਮ ਮਲੇਰਕੋਟਲਾ ਰੋਡ ਵਿਖੇ ਕੀਤੇ ਜਾਣਗੇ। ਸੰਮਤੀ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਸੰਮਤੀ ਵੱਲੋਂ ਗਿਆਰਵੀਂ ਬਾਰ ਇਹ ਜ਼ਰੂਰਤ ਮੰਦ ਲੜਕੀਆਂ ਦੇ ਵਿਆਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਇਸ ਮੌਕੇ ਲੜਕੀਆਂ ਨੂੰ ਸਮਾਨ ਵਿਚ ਟਰੱਕ,ਪੇਟੀ,ਬੈੱਡ,ਗੱਦੇ ਅਤੇ ਕੱਪੜੇ ਦਿੱਤੇ ਜਾਣਗੇ ਅਤੇ ਬਰਾਤਾਂ ਦਾ ਸਵਾਗਤ ਸ਼ਹਿਰ ਨਿਵਾਸੀ ਪਤਵੰਤੇ ਸੱਜਣਾਂ ਵੱਲੋਂ ਬੈੱਡ ਵਾਜ਼ਿਆ ਨਾਲ ਕੀਤਾ ਜਾਵੇਗਾ। ਅਤੇ ਸੰਮਤੀ ਵੱਲੋਂ ਸਮਾਜ ਭਲਾਈ ਦੇ ਕੰਮ ਸਮੇਂ-ਸਮੇਂ ਸਿਰ ਕੀਤੇ ਜਾਂਦੇ ਹਨ ਇਸ ਮੌਕੇ ਜਨਕ ਰਾਜ ਮੀਮਸਾ, ਰਜਿੰਦਰ ਮਹਿਤਾ, ਸੱਜਣ ਕੁਮਾਰ, ਜੈਦੇਵਾ ਸ਼ਰਮਾ, ਮੇਘਰਾਜ, ਤਰਸੇਮ ਵਰਮਾ, ਮਹਿੰਦਰ ਪਾਲ, ਵਿਸ਼ਨੂੰ ਸ਼ਰਮਾ, ਭਾਰਤ ਭੂਸ਼ਨ, ਮੁਖ਼ਤਿਆਰ ਸਿੰਘ, ਸੁਰਿੰਦਰ ਕੁਮਾਰ, ਹਰਿੰਦਰ ਭੋਲਾ ਆਦਿ ਹਾਜ਼ਰ ਸਨ ।