ਧੌਲਾ ਦੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘਟਣੀ ਸ਼ੁਰੂ

*  ਸਮਾਰਟ ਸਕੂਲ ਬਣਨ ਨਾਲ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਰਕਾਰੀ ਸਕੂਲ ਦਾਖਲ ਹੋਣ ਲੱਗੇ
* ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੂੰ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਮਿਲੀ ਰਾਹਤ
* ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਨੇ ਚਲਾਈ ਦਾਖਲਾ ਮੁਹਿੰਮ

ਬਰਨਾਲਾ 23 ਮਾਰਚ (ਬੇਅੰਤ ਬਾਜਵਾ)– ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਜਿੱਥੇ ਵਧੀਆਂ ਬਿਲਡਿੰਗ ਅਤੇ ਹੋਰ ਸਹੂਲਤਾਂ ਨਾਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਿਹਾ ਹੈ, ਉਥੇ ਪੰਜਾਬ ਸਰਕਾਰ ਵਲੋਂ ਸਕੂਲ ਮਾਡਲ ਬਣਾਉਣ ਕਰਕੇ ਪ੍ਰਾਈਵੇਟ ਸਕੂਲਾਂ ਵਿਚੋਂ ਵਿਦਿਆਰਥੀਆਂ ਨਾਮ ਕਟਵਾਕੇ ਸਕੂਲ ਵਿਚ ਦਾਖਲਾ ਕਰਵਾ ਰਹੇ ਹਨ।ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਉਣ ਲਈ ਸਕੂਲ ਪ੍ਰਿੰਸੀਪਲ ਅਤੇ ਸਟਾਫ ਦਾਖਲਾ ਮੁਹਿੰਮ ਰਾਂਹੀ ਮਾਪਿਆਂ ਨੂੰ ਡੋਰ ਟੂ ਡੋਰ ਜਾ ਕੇ ਪ੍ਰੇਰਿਤ ਕਰ ਰਿਹਾ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਕੂਲ ਦੇ ਆਰਜੀ ਤੌਰ ਤੇ ਤਾਇਨਾਤ ਪ੍ਰਿੰਸੀਪਲ ਹਰਬੰਸ ਸਿੰਘ ਬਰਨਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਹੁਕਮਾਂ ਅਤੇ ਜ਼ਿਲ•ਾਂ ਸਿੱਖਿਆ ਅਫਸਰ ਬਰਨਾਲਾ ਮੈਡਮ ਰਾਜਵੰਤ ਕੌਰ ਦੇ ਨਿਰਦੇਸ਼ਾਂ ਤੇ ਸਕੂਲ ਸਟਾਫ ਨੂੰ ਨਾਲ ਲੈ ਕੇ ਪਿੰਡ ਦੇ ਹਰ ਘਰ ਵਿਚ ਜਾਕੇ ਮਾਪਿਆਂ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲ ਵਿਚ ਦਾਖਲ ਕਰਵਾਉਣ ਲਈ ਕਿਹਾ ਜਾ ਰਿਹਾ ਹੈ।ਦਾਖਲੇ ਸੰਬੰਧੀ ਪਿੰਡ ਵਿਚ ਜਨਤਕ ਥਾਵਾਂ ਫਲੈਕਸ ਬੋਰਡ ਲਵਾਏ ਗਏ ਹਨ ਅਤੇ ਪਿੰਡ ਦੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਦਾਖਲਾ ਮੁਹਿੰਮ ਲਈ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਕਲੱਬ ਦੇ ਪ੍ਰਧਾਨ ਸੰਦੀਪ ਬਾਵਾ, ਜਗਤਾਰ ਰਤਨ , ਕੁਲਦੀਪ ਰਾਜੂ ਅਤੇ ਬੇਅੰਤ ਬਾਜਵਾ ਆਦਿ ਨੇ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਦੀ ਅੱਠ ਮਹੀਨਿਆਂ ਦੀ ਮਿਹਨਤ ਨੇ ਸਕੂਲ ਨੂੰ ਮਾਡਲ ਸਕੂਲ ਦੇ ਦਰਜੇ ਵਿਚ ਲਿਆ ਦਿੱਤਾ ਹੈ।ਉਨ•ਾਂ ਕਿਹਾ ਪ੍ਰਾਈਵੇਟ ਸਕੂਲਾਂ ਦੇ ਵੱਡੀ ਗਿਣਤੀ ਵਿਚ ਬੱਚੇ ਨਾਮ ਕਟਵਾ ਲਿਆਏ ਹਨ ਤੇ ਸਰਕਾਰੀ ਸਮਾਰਟ ਸਕੂਲ ਵਿਚ ਦਾਖਲ ਹੋ ਗਏ ਹਨ।ਉਨ•ਾਂ ਦੱਸਿਆ ਕਿ ਸਮਾਰਟ ਸਕੂਲ ਵਿਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਮੀਡੀਅਮ ਦੇ ਨਾਲ ਨਾਲ ਪ੍ਰਾਈਵੇਟ ਸਕੂਲਾਂ ਵਾਂਗ ਵਰਦੀ ਤੇ ਸਾਰੀਆਂ ਸਹੂਲਤਾਂ ਬਿਲਕੁਲ ਮੁਫਤ ਦਿੱਤੀਆਂ ਜਾ ਰਹੀਆਂ ਹਨ।

ਕਲੱਬ ਮੈਂਬਰਾਂ ਨੇ ਅਪੀਲ ਕੀਤੀ ਹੈ ਕਿ ਮਾਪੇ ਪ੍ਰਾਈਵੇਟ ਸਕੂਲਾਂ ਵਾਲਿਆਂ ਦੀਆਂ ਗੱਲਾਂ ਵਿਚ ਨਾ ਫਸਣ ਅਤੇ ਉਨ•ਾਂ ਦੀ ਲੁੱਟ ਦਾ ਸ਼ਿਕਾਰ ਨਾ ਹੋਣ।ਇਸ ਮੌਕੇ ਲੈਕਚਰਾਰ ਸੁਖਦੇਵ ਸਿੰਘ ਬਰਨਾਲਾ, ਮਾ. ਸੁਰਜੀਤ ਸਿੰਘ, ਮੈਡਮ ਕੁਲਜੀਤ ਕੌਰ, ਮੈਡਮ ਜਗਜੀਤ ਕੌਰ, ਮੈਡਮ ਲਲਿਤਾ,ਮੈਡਮ ਪਰਮਜੀਤ ਕੌਰ, ਮੈਡਮ ਬਿੰਦੂ ਅਗਰਵਾਲ, ਮੈਡਮ ਸੁਰਜੀਤ ਕੌਰ, ਮੈਡਮ ਨੀਤੂ ਬਾਲਾ, ਮੈਡਮ ਆਰਤੀ ਸ਼ਰਮਾਂ, ਮੈਡਮ ਸੀਮਾ ਆਦਿ ਹਾਜ਼ਰ ਸਨ।