ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਨੇ ਅਰਥੀ ਸਾੜੀ

ਬਰਨਾਲਾ : ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਜ਼ਿਲਾ ਬਰਨਾਲਾ ਵੱਲੋਂ ਸਟੇਟ ਬਾਡੀ ਦੇ ਪ੍ਰੋਗਰਾਮ ਅਨੁਸਾਰ ਵੱਡੀ ਗਿਣਤੀ ਅਧਿਆਪਕਾਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਲਏ ਜਾ ਰਹੇ ਨਾਦਰਸ਼ਾਹੀ ਫੁਰਮਾਨਾਂ ਖਿਲਾਫ ਇਕੱਠੇ ਹੋ ਕੇ ਰੋਸ ਮੁਜਾਹਰਾ ਕਰਦੇ ਹੋਏ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਰਥੀ ਫੂਕੀ ਗਈ। ਕਨਵੀਨਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੰਚ ਦੀ ਮੁੱਖ ਮੰਗ ਕਿ ਸਿੱਖਿਆ ਵਿਭਾਗ ਦੀ ਬਦਲੀਆਂ ਦੀ ਨੀਤੀ ਮੁੱਢੋ ਤੇ ਪੂਰਨ ਰੂਪ ਵਿਚ ਰੱਦ ਕੀਤੀ ਜਾਵੇ, ਖਾਸ ਕਰਕੇ ਸੱਤ ਸਾਲ ਦੀ ਸਟੇਅ ਨੂੰ ਖਤਮ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਐਸਐਸਏ ਰਮਸਾ ਤੇ ਕੰਪਿਊਟਰ ਅਧਿਆਪਕਾਂ ਨੂੰ 10300 ਦੀ ਬਜਾਏ ਪੂਰੀ ਤਨਖਾਹ ਵਿੱਚ ਰੈਗੂਲਰ ਕਰਨ ਦੀ ਮੰਗ, ਸਿੱਖਿਆ ਪ੍ਰੋਵਾਈਡਰਾਂ, ਈਜੀਐਸ/ ਆਈਈਵੀ/ ਐਸਟੀਅਰ ਵਲੰਟੀਅਰਜ਼ ਨੂੰ ਰੈਗੂਲਰ ਕਰਨ ਦੀ ਮੰਗ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ, ਹਰ ਰੋਜ਼ ਆਉਂਦੇ ਨਾਦਰਸ਼ਾਹੀ ਫੁਰਮਾਨਾਂ ਨੂੰ ਬੰਦ ਕਰਕੇ ਸਿੱਖਿਆ ਪ੍ਰਤੀ ਸੁਹਿਰਦ ਹੋਣ ਦੀ ਮੰਗ ਕੀਤੀ ਗਈ।

ਇਹ ਮੰਗ ਪੱਤਰ ਨਿਰਪਜੀਤ ਜਵੰਧਾ, ਨਰਿੰਦਰ ਸ਼ਹਿਣਾ, ਜਸਪ੍ਰੀਤ ਸਿੰਘ, ਬੂਟਾ ਸਿੰਘ, ਸੋਨਦੀਪ ਟੱਲੇਵਾਲ, ਗੁਰਪ੍ਰੀਤ ਭੋਤਨਾ, ਮੇਵਾ ਸਿੰਘ, ਜਤਿੰਦਰ ਮਹਿਤਾ, ਅਮਰਜੀਤ ਕੌਰ, ਨਿਰਲੇਪ ਕੌਰ, ਸੁਖਵਿੰਦਰ ਕੌਰ, ਸੁਰਜੀਤ ਸਿੰਘ, ਕਨਵੀਨਰ ਹਰਵਿੰਦਰ ਸਿੰਘ, ਕੁਲਦੀਪ ਸਿੰਘ, ਭਰਤ ਕੁਮਾਰ, ਕ੍ਰਿਸ਼ਨ ਸਿੰਘ, ਸਿੰਦਰ ਕੋਟਦੁੰਨਾ, ਸੁਖਚੈਨ ਜੇਠੂਕੇ, ਦਲਵੀਰ ਸਿੰਘ ਵੱਲੋਂ ਜੀਏ ਟੂ ਡੀਸੀ ਮਨਕੰਵਲ ਸਿੰਘ ਚਹਿਲ ਨੂੰ ਸੌਂਪਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਅਧਿਆਪਕਾਂ ਸ਼ਾਮਿਲ ਸਨ।