ਸਾਫ ਸੁਥਰੀ ਗਾਇਕੀ ਦਾ ਰਚੇਤਾ: ਗੀਤਕਾਰ ਸੇਵਕ ਵਿਧਾਤਾ

ਅੱਜ ਕੱਲ੍ਹ ਸਾਫ ਸੁਥਰੀ ਪੰਜਾਬੀ ਗਾਇਕੀ ਲਿਖਣ ਵਾਲੇ ਗੀਤਕਾਰ ਬਹੁਤ ਹੀ ਘੱਟ ਹੀ ਹਨ।ਚੰਗੀ ਅਤੇ ਮਿਆਰੀ ਗੀਤਕਾਰੀ ਲਿਖਣ ਵਾਲਾ ਇੱਕ ਬਹੁਤ ਹੀ ਵਧੀਆ ਨੌਜਵਾਨ ਹੈ ਸੇਵਕ ਵਿਧਾਤਾ।ਸੇਵਕ ਵਿਧਾਤਾ ਦਾ ਜਨਮ ਮਿਤੀ 11 ਅਪ੍ਰੈਲ 1977 ਨੂੰ ਮਾਤਾ ਸੁਖਦੇਵ ਕੌਰ ਦੀ ਕੁੱਖੋਂ ਪਿਤਾ ਸਰਦਾਰ ਅਵਤਾਰ ਸਿੰਘ ਦੇ ਘਰ ਪਿੰਡ ਵਿਧਾਤਾ ਜ਼ਿਲ੍ਹਾਂ ਬਰਨਾਲਾ ਵਿਖੇ ਹੋਇਆ।ਮਾਲਵੇ ਇਲਾਕੇ ਵਿਚ ਜਨਮੇ ਸੇਵਕ ਨੂੰ ਲਿਖਣ ਦਾ ਸ਼ੌਕ ਸਕੂਲ ਪੜਦਿਆਂ ਤੋਂ ਹੀ ਲੱਗ ਗਿਆ ਸੀ ਜੋ ਹੁਣ ਤੱਕ ਨਿਰੰਤਰ ਜਾਰੀ ਹੈ।

ਲੇਖਕ ਸੇਵਕ ਵਿਧਾਤਾ ਗੀਤਾਂ ਦੇ ਨਾਲ ਨਾਲ ਕਵਿਤਾਵਾਂ ਅਤੇ ਕਹਾਣੀਆਂ ਵੀ ਬਹੁਤ ਸੋਹਣੀਆਂ ਲਿਖਦੀਆਂ ਹੈ ਜੋ ਸਮਾਜਿਕ ਕੁਰੀਤੀਆਂ ਤੇ ਕਰਾਰੀ ਚੋਟ ਕਰਦੀਆਂ ਹੋਈਆਂ ਦਿਲ ਨੂੰ ਛੂਹਦੀਆਂ ਹਨ।ਸੇਵਕ ਵਿਧਾਤਾ ਦੀਆਂ ਰਚਨਾਵਾਂ ਕਿਤਾਬ ਕਾਵਿ ਸੁਨੇਹਾ “ਝੂਠ ਨੂੰ ਖਿੱਚ ਲਾ ਪਾਕੇ ਮੁਹਾਰ ਮਾਲਕਾ” “ਕੀ ਫਾਇਦਾ” “ਅੰਮੀਏ” “ਯਾਰਾਂ ਦੀ ਯਾਰੀ” “ਲਾਲਚ ਦਾ ਭੁੱਖਾ” “ਨਸ਼ੇ” “ਸੱਚ” “ਸਾਰੀ ਦੁਨੀਆਂ” “ਨੀ ਜਿੰਦੇ ਮੇਰੀਏ” “ਧੀ ਸੋਹਣੇ ਬਾਬਲ ਦੀ” ਆਦਿ ਛਪੀਆਂ ਹਨ।

ਇਸ ਤੋਂ ਸੇਵਕ ਦੀਆਂ ਰਚਨਾਵਾਂ ਵੱਖ ਵੱਖ ਪੰਜਾਬੀ ਅਖਬਾਰਾਂ ਅਤੇ ਮੈਂਗਜੀਨਾਂ ਵਿਚ ਛਪਦੀਆਂ ਹੀ ਰਹਿੰਦੀਆਂ ਹਨ।ਸੇਵਕ ਦੀ ਰਚਨਾ “ਮੋਹ” “ਰਾਹ ਦਾ ਰੋੜਾ” “ਲਾਲਚ” ਵੀ ਬਾਕਮਾਲ ਹਨ।ਜੇਕਰ ਗੀਤਾਂ ਦੀ ਗੱਲ ਕਰੀਏ ਤਾਂ ਹੁਣੇ ਹੁਣੇ ਉਨ੍ਹਾਂ ਦੀ ਕਲਮ ਤੋਂ ਰਚਿਤ ਗੀਤ ਗਾਇਕ ਗੁਰਜੀਤ ਦੀ ਅਵਾਜ ਵਿੱਚ ਰਿਕਾਰਡ ਹੋਇਆ ਹੈ।ਅਸੀਂ ਸੁਭਕਾਵਨਾਵਾਂ ਦਿੰਦੇ ਹਾਂ ਕਿ ਲੇਖਕ ਤੇ ਗੀਤਕਾਰ ਸੇਵਕ ਵਿਧਾਤਾ ਦੀ ਕਲਮ ਇਸੇ ਤਰ੍ਹਾਂ ਸਮਾਜਿਕ ਕੁਰੀਤੀਆਂ ਦੇ ਖਿਲਾਫ ਚਲਦੀ ਰਹੇ।

ਬੇਅੰਤ ਸਿੰਘ ਬਾਜਵਾ
ਬਰਨਾਲਾ।

+91 94650 00584