ਬਾਬਾ ਬਾਲਕ ਨਾਥ ਜੀ ਦਾ 15ਵਾਂ ਵਾਰਸ਼ਿਕ ਝੰਡਾ ਤੇ ਜਗਰਾਤਾ

ਫਿਰੋਜ਼ਪੁਰ 20 ਮਾਰਚ (ਅਸ਼ੋਕ ਭਾਰਦਵਾਜ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬਾਲਕ ਨਾਥ ਜੀ ਦਾ 15ਵਾਂ ਵਾਰਸ਼ਿਕ ਝੰਡਾ ਤੇ ਜਗਰਾਤਾ ਮਿਤੀ 30 ਮਾਰਚ ਤੇ 31 ਮਾਰਚ ਨੂੰ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਮਿਤੀ 30 ਮਾਰਚ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸ਼ੋਭਾ ਯਾਤਰਾ ਸ਼ਾਮ 5 ਵਜੇ ਗਊਸ਼ਾਲਾ ਅੰਮ੍ਰਿਤਸਰੀ ਗੇਟ ਤੋਂ ਚੱਲ ਕੇ ਤੂੜੀ ਬਾਜ਼ਾਰ,ਮੇਨ ਬਾਜ਼ਾਰ,ਦਿੱਲੀ ਗੇਟ,ਉਧਮ ਸਿੰਘ ਚੌਕ,ਬਾਬਾ ਨਾਮਦੇਵ ਚੌਕ ਚੋ ਹੁੰਦੇ ਹੋਏ ਬਾਬਾ ਬਾਲਕ ਨਾਥ ਮੰਦਰ ਕੁੰਦਨ ਨਗਰ ਫਿਰੋਜ਼ਪੁਰ ਸ਼ਹਿਰ ਪਹੁੰਚੇਗੀ।ਇਸ ਝੰਡੇ ਦੀ ਰਸਮ ਦੇ ਮੁੱਖ ਮਹਿਮਾਨ ਸਰਦਾਰ ਸੁੱਖਪਾਲ ਸਿੰਘ ਨੰਨੂੰ (ਪ੍ਰਧਾਨ ਕਿਸਾਨ ਮੋਰਚਾ ਬੀ ਜੇ ਪੀ ਪੰਜਾਬ) ਹੋਣਗੇ। ਮਿਤੀ 31 ਮਾਰਚ ਦਿਨ ਸ਼ਨੀਵਾਰ ਨੂੰ ਬਾਬਾ ਜੀ ਦਾ ਜਾਗਰਣ  ਹੋਏਗਾ। ਜਾਗਰਣ ਵਿੱਚ ਅਲੱਗ ਅਲੱਗ ਭਜਨ ਮੰਡਲੀਆਂ ਦੁਆਰਾ ਬਾਬਾ ਜੀ ਦੇ ਸੁੰਦਰ ਸੁੰਦਰ ਵੰਦਨਾ ਗਾ ਕੇ ਗੁਣਗਾਨ ਕੀਤਾ ਜਾਵੇਗਾ। ਪੂਰੀ ਰਾਤ ਬਾਬਾ ਜੀ ਦਾ ਅਤੁੱਟ ਲੰਗਰ ਚਲੇਗਾ।