ਖਾਲੜੇ ਨੂੰ ਉਜਾੜਨ ਤੇ ਤੁਲੇ ਫਾਸਟਫੂਡ ਅਤੇ ਹਲਵਾਈ  ਲ਼ੋਕਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆ ਖਿਲਾਫ ਹੋਵੇਗੀ ਕਾਰਵਾਈ-ਐਸ.ਡੀ.ਐਮ ਪੱਟੀ

ਤਰਨਤਾਰਨ 20  ਮਾਰਚ (ਲਖਵਿੰਦਰ ਗੌਲਣ/ਰਿੰਪਲ ਗੌਲਣ) ਜਿਲਾ  ਤਰਨਤਾਰਨ ਅਧੀਨ ਆਉਦੇ ਕਸਬਾ ਖਾਲੜਾ  ਦੇ ਵਿੱਚ ਕੁੱਝ ਹਲਵਾਈ ਅਤੇ ਫਾਸਟਫੂਡ ਦੁਕਾਨਦਾਰਾ ਵੱਲੋ ਸਿਹਤ ਮਹਿਕਮੇ ਦੇ ਕਾਨੂੰਨ ਨੂੰ ਮਜ਼ਾਕ ਬਣਾ ਕੇ ਜਿੱਥੇ ਮਹਿਕਮੇ ਨੂੰ ਠੇਗਾ ਦਿਖਾਇਆ ਜਾ ਰਿਹਾ ਹੈ ਉਥੇ ਹੀ ਆਮ ਜੰਤਾ ਦੀ ਸਿਹਤ ਨਾਲ ਖਿਲਵਾੜ ਵੀ ਕੀਤਾ ਜਾ ਰਿਹਾ ਹੈ ਜਿਸ ਦੀ ਮਿਸਾਲ ਫਾਸਟਫੂਡ ਦੇ ਦੁਕਾਨਦਾਰਾ ਵੱਲੋ ਪਿਆ ਬਇਆ ਖਾਣਾ ਅਤੇ ਹਲਵਾਈਆ ਦੀਆ ਦੁਕਾਨਾ ਵਿੱਚ ੨-੨ ਮਹੀਨੇ ਦੀਆ ਪਈਆ ਮਠਿਆਈਆ ਤੋ ਮਿਲਦੀ ਹੈ ਇਥੇ ਦੱਸਣਯੋਗ ਗੱਲ ਇਹ ਹੈ ਕਿ ਫਾਸਟਫੂਡ ਅਤੇ ਹਲਵਾਈ ਦੁਕਾਨਾਦਾਰਾ ਵੱਲੋ ੧੦ ਤੋ ੨੦ ਦਿਨ ਦੀ ਪਈ ਗੰਦੀ ਚਟਣੀ ਅਤੇ ਵਧਿਆ ਹੋਇਆ ਖਾਣਾ ਜੋ ਕਿ ੫-੫ ਦਿਨਾ ਦੀਆ ਪਈਆ ਟਿੱਕੀਆ,ਨਿਊਡਲ,ਰੌਲ ਅਤੇ ਬਾਸ਼ੀ ਸਬਜੀ ਅਤੇ ਮਹੀਨਾ ਮਹੀਨਾ ਵਰਤੀਆ ਰਿਫਾਇਡ ਤੇਲ ਜੋ ਕਿ ਆਮ ਜੰਤਾ ਨੂੰ ਇਹਨਾ ਸਾਰੀਆ ਚੀਜਾ ਦਾ ਇਸਤਮਾਲ ਕਰਕੇ ਬਣਾਇਆ ਗਿਆ ਫਾਸਟਫੂਡ ਖਵਾ ਕੇ ਦੁਕਾਨਦਾਰ ਆਪਣੀਆ ਜੇਬਾ ਜਿੱਥੇ ਨੋਟਾ ਨਾਲ ਭਰ ਰਹੇ ਹਨ ਉਥੇ ਹੀ ਇੱਕ ਆਮ ਵਿਅਕਤੀ ਦੀ ਜਿੰਦਗੀ ਨਾਲ ਖੇਡ ਵੀ ਰਹੇ ਹਨ ਦੱਸਣਯੋਗ ਗੱਲ ਹੈ ਕਿ ਫੂਡ  ਸਪਲਾਈ  ਮਹਿਕਮੇ  ਅਤੇ  ਸਿਹਤ  ਵਿਭਾਗ  ਵਲੋ  ਸਿਰਫ  ਦੀਵਾਲੀ  ਦੁਸਹਿਰੇ  ਤੇ  ਹੀ  ਸੈਪਲ  ਭਰ  ਕੇ ਖਾਨਾਪੂਰਤੀ  ਕੀਤੀ  ਜਾਦੀ  ਹੈ ।ਅਤੇ  ਉਹ  ਵੀ ਜਿਆਦਾਤਰ  ਦੁਕਾਨਦਾਰ   ਟੀਮ  ਦੇ  ਆਉਣ ਦੀ  ਭਿਣਕ  ਲੱਗਦਿਆ ਹੀ  ਦੁਕਾਨਾਂ  ਬੰਦ  ਕਰ  ਲੈਦੇ  ਹਨ  , ਕਸਬੇ  ਦੇ  ਲੋਕਾ  ਦੀ  ਮੰਗ  ਹੈ  ਕਿ ਘਟੀਆ  ਕਿਸਮ  ਦਾ  ਫਾਸਟਫੂਡ  ਬਣਾਉਣ   ਵਾਲੇ  ਦੁਕਾਨਦਾਰ ਤੇ  ਕਾਰਵਾਈ  ਕੀਤੀ ਜਾਵੇ ਅਤੇ ਸੜਕ ਤੇ ਫਾਸਟਫੂਡ ਦੀਆ ਲੱਗੀਆ ਰੇਹੜੀਆ ਨੂੰ ਤੁਰੰਤ ਬੰਦ ਕੀਤਾ ਜਾਵੇ ਤਾ ਕਿ ਲੋਕ ਭਿਆਨਕ ਬਿਮਾਰੀਆ ਤੋ ਬਚ ਸਕਣ
ਦੂਜੇ ਪਾਸੇ ਜਦੋ ਇਸ ਸਬੰਧੀ ਐਸ.ਡੀ.ਐਮ ਪੱਟੀ ਨਾਲ ਰਾਬਤਾ ਕਾਇਮ ਕੀਤਾ ਤਾ ਉਹਨਾ ਕਿਹਾ ਕਿ ਲ਼ੋਕਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਸਬੰਧੀ ਜਲਦ ਹੀ ਚੈਕਿੰਗ ਲਈ ਈ.a ਭਿੱਖੀਵਿੰਡ ਨੂੰ ਖਾਲੜੇ ਭੇਜਿਆ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।