ਸ਼ਾਹਪੁਰ ‘ਚ 55 ਸਾਲ ਦੀ ਔਰਤ ਦਾ ਬਲਾਤਕਾਰ ਕਰਕੇ ਕੀਤਾ ਕਤਲ

ਸ਼ਾਹਪੁਰ— ਕਾਂਗੜਾ ਦੇ ਸ਼ਾਹਪੁਰ ਦੇ ਨਾਲ ਲੱਗਦੇ ਰੇਹਲੂ ਪਿੰਡ ‘ਚ ਇਕ ਹੈਵਾਨੀਅਤ ਦੀ ਹੱਦ ਪਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ 55 ਸਾਲਾਂ ਔਰਤ ਦਾ ਬਲਾਤਕਾਰ ਕਰਨ ਦੇ ਬਾਅਦ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨਾਲ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਔਰਤ ਦਾ ਇਸ ਤਰ੍ਹਾਂ ਬੇਰਹਿਮੀ ਨਾਲ ਕਤਲ ਕਿਉਂ ਕੀਤਾ ਗਿਆ, ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸਥਾਨਕ ਪੰਚਾਇਤ ਪ੍ਰਧਾਨ ਦਾ ਕਹਿਣਾ ਹੈ ਕਿ ਔਰਤ ਦੀ ਉਮਰ 55 ਸਾਲ ਹੈ। ਉਹ ਬੁੱਧਵਾਰ ਸ਼ਾਮ ਕਰੀਬ 4 ਵਜੇ ਝਾੜੂ ਬਣਾਉਣ ਲਈ ਥੰਬਾ ਦੇ ਜੰਗਲ ‘ਚ ਪੱਤੇ ਤੋੜਣ ਲਈ ਆਈ ਸੀ। ਘਟਨਾ 6 ਵਜੇ ਦੇ ਕਰੀਬ ਹੋਈ।

ਪੰਚਾਇਤ ਪ੍ਰਧਾਨ ਨੇ ਦੱਸਿਆ ਕਿ ਰਾਤੀ ਕਰੀਬ 12 ਵਜੇ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਤੁਰੰਤ ਉਨ੍ਹਾਂ ਨੇ ਪੁਲਸ ਨੂੰ ਫੋਨ ਕੀਤਾ। ਜਦੋਂ ਪੁਲਸ ਮੌਕੇ ‘ਤੇ ਪੁੱਜੀ ਤਾਂ ਉਨ੍ਹਾਂ ਨੇ ਔਰਤ ਦੇ ਸਰੀਰ ‘ਤੇ ਸੱਟ ਦੇ ਨਿਸ਼ਾਨ ਦੇਖੇ। ਸ਼ੱਕ ਹੈ ਕਿ ਸਿਰ ‘ਤੇ ਪੱਥਰ ਮਾਰ ਕੇ ਕਤਲ ਕੀਤਾ ਗਿਆ ਹੈ। ਐਸ.ਪੀ ਕਾਂਗੜਾ ਸੰਤੋਸ਼ ਪਟਿਆਲ ਨੇ ਦੱਸਿਆ ਕਿ ਪੁਲਸ ਨੇ ਧਾਰਾ 302 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।