ਫਲੋਰੀਡਾ ਯੂਨੀਵਰਸਿਟੀ ਨੇੜੇ ਡਿੱਗਾ ਪੁਲ, 1 ਦੀ ਮੌਤ

ਮਿਆਮੀ — ਵੈਸਟ ਮਿਆਮੀ ਦੇ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਨੇੜੇ ਨਿਰਮਾਣ-ਅਧੀਨ ਇਕ ਪੁਲ ਡਿੱਗ ਗਿਆ ਹੈ। ਜਿਸ ‘ਚ ਘੱਟੋਂ-ਘੱਟ 6 ਵਾਹਨ ਪੁਲ ਹੇਠਾਂ ਬੁਰੀ ਤਰ੍ਹਾਂ ਦੱਬੇ ਹੋਏ ਹੋਣ ਦੀ ਜਾਣਕਾਰੀ ਮਿਲੀ  ਹੈ। ਹਾਦਸੇ ‘ਚ ਕਈਆਂ ਦੇ ਮਾਰੇ ਜਾਣ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ। ਫਲੋਰੀਡਾ ਹਾਈਵੇਅ ਪੈਟਰੋਲ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਹਾਦਸੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਕਈ ਕਾਰਾਂ ਪੁਲ ਡਿੱਗ ਜਾਣ ਕਾਰਨ ਹੇਠਾਂ ਦੱਬ ਹੋਈਆਂ ਹਨ। ਜਿਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਸਾਡੇ ਅਧਿਕਾਰੀ ਮਸ਼ੱਕਤ ਕਰ ਰਹੇ ਹਨ।

ਮਿਆਮੀ ਫਾਈਰ ਰੈੱਸਕਿਊ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਕ ਵਿਅਕਤੀ ਨੂੰ ਐਮਰਜੰਸੀ ਹਾਲਾਤਾਂ ‘ਚ ਨੇੜੇ ਦੇ ਇਕ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਜਿਸ ਦੀ ਬਾਅਦ ‘ਚ ਮੌਤ ਹੋ ਗਈ।ਜ਼ਿਕਰਯੋਗ ਹੈ ਕਿ ਇਹ ਪੁਲ 174 ਫੁੱਟ ਉੱਚਾ ਅਤੇ ਕਰੀਬ 950 ਟਨ ਭਾਰਾ ਸੀ। ਉਥੇ ਹੀ ਫਲੋਰੀਡਾ ਯੂਨੀਵਰਸਿਟੀ ਵੱਲੋਂ ਬਿਆਨ ਜਾਰੀ ਕਰ ਕਿਹਾ ਗਿਆ ਕਿ ਹਾਦਸੇ ਦਾ ਸ਼ਿਕਾਰ ਹੋਈ ਲੋਕਾਂ ਪ੍ਰਤੀ ਉਹ ਦੁਖ ਵਿਅਕਤ ਕਰਦੇ ਹਨ।