ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ‘ਚ ਫਿਰ ਅਲਾਪਿਆ ਕਸ਼ਮੀਰ ਦਾ ਰਾਗ

ਸੰਯੁਕਤ ਰਾਸ਼ਟਰ, – ਪਾਕਿਸਤਾਨ ਨੇ ਮਨੁੱਖੀ ਅਧਿਕਾਰ ਪ੍ਰੀਸ਼ਦ ਵਿਚ ਦੋਹਰਾ ਹੱਥਕੰਡਾ ਅਪਣਾਉਂਦੇ ਹੋਏ ਇਸਲਾਮਿਕ ਸਹਿਯੋਗ ਸੰਗਠਨ (ਓ. ਆਈ. ਸੀ.) ਵੱਲੋਂ ਅਤੇ ਫਿਰ ਆਪਣੇ ਵੱਲੋਂ ਕਸ਼ਮੀਰ ਮੁੱਦਾ ਉਠਾਇਆ। ਪਾਕਿਸਤਾਨ ਨੇ ਕਸ਼ਮੀਰ ਮੁੱਦੇ ਨੂੰ ਫਿਲਸਤੀਨ ਨਾਲ ਜੋ²ੜਨ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਉਸ ਨੂੰ ਭਾਰਤ ਵੱਲੋਂ ਜਵਾਬ ਦੇ ਕੇ ਚੁੱਪ ਕਰਵਾ ਦਿੱਤਾ ਗਿਆ।

ਭਾਰਤ ਨੇ ਬੁੱੱਧਵਾਰ ਨੂੰ ਜਨੇਵਾ ਵਿਖੇ ਸੰਯੁਕਤ ਰਾਸ਼ਟਰ ‘ਚ ਚਰਚਾ ਦੌਰਾਨ ਇਹ ਕਹਿੰਦੇ ਹੋਏ ਓ. ਆਈ. ਸੀ. ਦਾ ਬਿਆਨ ਖਾਰਜ ਕਰ ਦਿੱਤਾ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਸੰਗਠਨ ਦਾ ਕੋਈ ਆਧਾਰ ਨਹੀਂ ਹੈ ਅਤੇ ਪਾਕਿਸਤਾਨ ‘ਤੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਦੇ ਬਹਾਨੇ ਅੱਤਵਾਦ ਨੂੰ ਆਪਣੀ ਨੀਤੀ ਦੇ ਤੌਰ ‘ਤੇ ਇਸਤੇਮਾਲ ਕਰਨ ਦਾ ਦੋਸ਼ ਲਾਇਆ।
ਪਾਕਿਸਤਾਨ ਨੇ ਭਾਰਤ ਦੀ ਕਾਊਂਟਰ ਸਟੇਟਮੈਂਟ ਦਾ ਜਵਾਬ ਦਿੰਦੇ ਹੋਏ ਕੁਲਭੂਸ਼ਨ ਜਾਦਵ ਦਾ ਮੁੱਦਾ ਵੀ ਉਠਾਇਆ। ਜਨੇਵਾ ਵਿਚ ਭਾਰਤੀ ਮਿਸ਼ਨ ਦੇ ਸਲਾਹਕਾਰ ਸੁਮਿਤ ਸੇਠ ਨੇ ਕਿਹਾ ਕਿ ਦੁਨੀਆ ਨੂੰ ਇਕ ਨਾਕਾਮ ਦੇਸ਼ ਕੋਲੋਂ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦਾ ਪਾਠ ਸਿੱਖਣ ਦੀ ਲੋੜ ਨਹੀਂ ਹੈ। ਇਕ ਅਜਿਹਾ ਦੇਸ਼ ਜੋ ਖੁਦ ਇਸ ਮੋਰਚੇ ‘ਤੇ ਅਸਫਲ ਰਿਹਾ ਹੈ ਅਤੇ ਓਸਾਮਾ ਬਿਨ ਲਾਦੇਨ ਵਰਗੇ ਅੱਤਵਾਦੀਆਂ ਦੀ ਸਰਪ੍ਰਸਤੀ ਕਰਦਾ ਰਿਹਾ ਹੈ।

ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨੀ ਮਿਸ਼ਨ ਦੇ ਸੈਕੰਡ ਸੈਕਟਰੀ ਕਾਜ਼ੀ ਸਲੀਮ ਅਹਿਮਦ ਖਾਨ ਨੇ ਭਾਰਤ ਵਿਚ ਬੀਫ ਵਿਵਾਦ ਦਾ ਵਰਣਨ ਕਰਦੇ ਹੋਏ ਕਿਹਾ ਸੀ ਕਿ ਇਥੇ ਬੀਫ ਲਿਜਾ ਰਹੇ ਮੁਸਲਮਾਨਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਜਾਂਦੀ ਹੈ। ਇਸ ‘ਤੇ ਸੁਮਿਤ ਸੇਠ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਵੱਖ-ਵੱਖ ਅੰਤਰਰਾਸ਼ਟਰੀ ਸੰਗਠਨਾਂ ਨੇ ਵਾਰ-ਵਾਰ ਕਿਹਾ ਹੈ ਕਿ ਪਾਕਿਸਤਾਨ ਵਿਚ ਕਿਸ ਤਰ੍ਹਾਂ ਅਗਵਾ ਵਰਗੇ ਅਪਰਾਧਾਂ ਨੂੰ ਲੈ ਕੇ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ, ਵਿਸ਼ੇਸ਼ ਤੌਰ ‘ਤੇ ਬਲੋਚਿਸਤਾਨ, ਖੈਬਰ ਪਖਤੂਨਵਾ ਅਤੇ ਸਿੰਧ ਵਿਚ ਜਿਥੇ ਲੋਕਾਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ।