ਗੁਰਗੱਦੀ ਦਿਹਾੜੇ ਨੂੰ ਵਾਤਾਵਰਣ ਦਿਵਸ ਵਜੋਂ ਮਨਾਉਂਦਿਆਂ ਲਾਏ ਬੂਟੇ

ਕੋਟਕਪੂਰਾ – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਦੇ ਇਸਤਰੀ ਵਿੰਗ ਵੱਲੋਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਿੱਖ ਵਾਤਾਵਰਣ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਇਸਤਰੀ ਵਿੰਗ ਕੋ-ਆਰਡੀਨੇਟਰ ਗੁਰਲੀਨ ਕੌਰ ਦੀ ਅਗਵਾਈ ‘ਚ ਸੰਗਤਾਂ ਵੱਲੋਂ 40 ਤੋਂ ਵੱਧ ਛਾਂਦਾਰ ਅਤੇ ਫੁੱਲਦਾਰ ਦਰੱਖਤਾਂ ਦੇ ਬੂਟੇ ਲਾਏ ਗਏ।

ਇਸ ਦੌਰਾਨ ਨਿਰਮਲ ਕੌਰ, ਬੇਅੰਤ ਕੌਰ ਅਤੇ ਮਨਦੀਪ ਕੌਰ ਨੇ ਦੱਸਿਆ ਕਿ ਬੱਚੇ ਤੇ ਬਜ਼ੁਰਗਾਂ ਨੇ ਵੀ ਨਵੇਂ ਬੂਟੇ ਲਾਉਣ ‘ਚ ਬੜੀ ਦਿਲਚਸਪੀ ਦਿਖਾਈ। ਜਤਿੰਦਰ ਕੌਰ, ਕਮਲਜੀਤ ਕੌਰ ਅਤੇ ਗੁਰਪ੍ਰੀਤ ਕੌਰ ਵੱਲੋਂ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਦਾ ਪ੍ਰਣ ਲਿਆ ਗਿਆ। ਡਾ. ਅਵੀਨਿੰਦਰਪਾਲ ਸਿੰਘ ਤੇ ਜਗਜੀਤ ਸਿੰਘ ਰਾਜੂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਚੱਲ ਰਹੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਕੁਝ ਸੰਗਤਾਂ ਨੇ ਉਕਤ ਸਮਾਗਮ ਤੋਂ ਪ੍ਰਭਾਵਿਤ ਹੋ ਕੇ ਆਪੋ-ਆਪਣੇ ਘਰਾਂ ‘ਚ ਲਿਆ ਕੇ ਬੂਟੇ ਲਾਏ। ਇਸ ਦੌਰਾਨ ਹਰਨੀਤ ਕੌਰ, ਸੁਖਚੈਨ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਹਰਮੀਤ ਕੌਰ, ਰਣਜੀਤ ਕੌਰ, ਦੀਦਾਰ ਸਿੰਘ, ਰਮੇਸ਼ ਸਿੰਘ ਗੁਲਾਟੀ, ਰਜਿੰਦਰ ਸਿੰਘ ਬਾਵਾ, ਮਨਜੀਤ ਸਿੰਘ, ਗੁਰਿੰਦਰ ਸਿੰਘ, ਬੀਰਦਵਿੰਦਰ ਸਿੰਘ ਆਦਿ ਦਾ ਭਰਪੂਰ ਸਹਿਯੋਗ ਰਿਹਾ।