ਰੋਜ਼ ਦੁਕਾਨ ਖੋਲਣ ‘ਤੇ ਲਾ ਦਿੱਤਾ ਲੱਖਾਂ ਦਾ ਜ਼ੁਰਮਾਨਾ

ਪੈਰਿਸ — ਫਰਾਂਸ ‘ਚ ਬੇਕਰੀ ਮਾਲਕ ਨੂੰ ਰੋਜ਼ਾਨਾ ਆਪਣੇ ਬੇਕਰੀ ਖੋਲਣਾ ਭਾਰੀ ਪੈ ਗਿਆ। ਲੇਬਰ ਨਿਯਮਾਂ ਦਾ ਉਲੰਘਣ ਕਰਨ ਕਾਰਨ ਉਸ ‘ਤੇ 2,650 ਪਾਊਂਡ (2 ਲੱਖ 40 ਹਜ਼ਾਰ ਰੁਪਏ) ਦਾ ਜ਼ੁਰਮਾਨਾ ਲਾਇਆ ਗਿਆ। ਕ੍ਰੈਡਿਕ ਵੇਵਰੇ ਨਾਂ ਦਾ ਵਿਅਕਤੀ ਉੱਤਰ ਪੂਰਬੀ ਫਰਾਂਸ ‘ਚ ਲੁਸਗਿਨੀ ਸੁਰ ਬਾਰਸੇ ਇਲਾਕੇ ‘ਚ ਬੇਕਰੀ ਚਲਾਉਂਦੇ ਹਨ। ਸਾਲ 2017 ਦੀਆਂ ਗਰਮੀਆਂ ‘ਚ ਉਨ੍ਹਾਂ ਨੇ ਹਫਤੇ ‘ਚ 7 ਦਿਨ ਆਪਣੀ ਬੈਕਰੀ ਖੋਲੀ। ਇਕ ਦਹਾਕੇ ਪਹਿਲਾਂ ਇਸ ਇਲਾਕੇ ‘ਚ ਇਕ ਸਥਾਨਕ ਕਾਨੂੰਨ ਬਣਾਇਆ ਗਿਆ ਸੀ ਜਿਸ ‘ਚ ਹਫਤੇ ਦੇ 7 ਦਿਨ ਬੈਕਰੀ ਖੋਲ੍ਹਣ ‘ਤੇ ਰੋਕ ਲਾ ਦਿੱਤੀ ਗਈ ਸੀ। ਵੇਵਰੇ ਨੇ ਜ਼ੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਥਾਨਕ ਮੇਅਰ ਵੀ ਉਨ੍ਹਾਂ ਦੇ ਸਮਰਥਨ ‘ਚ ਹਨ।

ਲੁਸਗਿਨੀ ਸੁਰ ਬਾਰਸੇ ਦੇ ਮੇਅਰ ਕ੍ਰਿਸਚਿਅਨ ਬ੍ਰਾਨਲੇ ਨੇ ਕਿਹਾ, ‘ਇਸ ਤੋਂ ਜ਼ਿਆਦਾ ਬੁਰਾ ਕੀ ਹੋਵੇਗਾ ਕਿ ਤੁਹਾਡੇ ਸ਼ਹਿਰ ‘ਚ ਸੈਲਾਨੀ ਆਏ ਹਨ ਅਤੇ ਤੁਸੀਂ ਦੁਕਾਨ ਬੰਦ ਕਰਕੇ ਬੈਠੇ ਹੋ। ਮੇਅਰ ਇਸ ਸਬੰਧ ‘ਚ ਆਬੇ ਦੇ ਫ੍ਰੈਂਚ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੇ ਵੇਵਰੇ ‘ਤੇ ਇਹ ਜ਼ੁਰਮਾਨਾ ਲਾਇਆ ਹੈ। 41 ਸਾਲਾਂ ਬੇਕਰੀ ਮਾਲਕ ਵੇਵਰੇ ਦੇ ਸਮਰਥਨ ‘ਚ ਇਕ ਪਟੀਸ਼ਨ ਵੀ ਪਾਈ ਹੋਈ ਹੈ। ਇਸ ਪਟੀਸ਼ਨ ‘ਤੇ 2 ਹਜ਼ਾਰ ਤੋਂ ਵਧ ਲੋਕਾਂ ਨੇ ਹਸਤਾਖਰ ਕੀਤੇ ਹਨ। ਵੇਵਰੇ ਨੇ ਸਥਾਨਕ ਮੀਡੀਆ ਨੂੰ ਕਿਹਾ ਗਿਆ ਹੈ ਕਿ ਉਹ ਸਿਰਫ ਇੰਨਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਕਰੀ ਗਰਮੀਆਂ ਦੇ ਮੌਸਮ ‘ਚ ਹਫਤੇ ਦੇ 7 ਦਿਨ ਖੁਲ੍ਹੀ ਰਹੇ, ਜਿਸ ਨਾਲ ਉਹ ਸੈਲਾਨੀਆਂ ਦੀ ਡਿਮਾਂਡ ਪੂਰੀ ਕਰ ਸਕਣ।

ਇਸ ਇਲਾਕੇ ‘ਚ ਗਰਮੀਆਂ ਦੇ ਮੌਸਮ ‘ਚ ਸੈਲਾਨੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਸੈਲਾਨੀ ਇਥੇ ਝੀਲ ਦਾ ਨਜ਼ਾਰਾ ਦੇਖਣ ਆਉਂਦੇ ਹਨ। ਸਾਲ 2017 ‘ਚ ਆਬੇ ਪ੍ਰਸ਼ਾਸਨ ਨੇ 120 ਤੋਂ ਵਧ ਸਥਾਨਕ ਕਾਰੋਬਾਰੀਆਂ ਤੋਂ ਪੁੱਛਿਆ ਸੀ ਕਿ ਕੀ ਵੇਵਰੇ ਮਾਮਲੇ ਤੋਂ ਬਾਅਦ ਉਹ ਲੇਬਰ ਨਿਯਮ ਨੂੰ ਖਤਮ ਕਰਨਾ ਚਾਹੁੰਦੇ ਹਨ ਜਾਂ ਬਰਕਰਾਰ ਰੱਖਣਾ ਚਾਹੁੰਦੇ ਹੋ। ਉਦੋਂ ਜ਼ਿਆਦਾਤਰ ਕਾਰੋਬਾਰੀ ਇਸ ਗੱਲ ‘ਤੇ ਸਹਿਮਤ ਹੋਏ ਕਿ ਉਗ ਨਿਯਮ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ ਜਿਸ ਦੇ ਤਹਿਤ ਹਫਤੇ ‘ਚ ਇਕ ਦਿਨ ਆਰਾਮ ਕਰਨਾ ਬੇਹੱਦ ਜ਼ਰੂਰੀ ਹੈ।