ਗੁਰਮਤਿ ਸਿਧਾਂਤਾਂ ਦੀ ਰੱਖਿਆ ਖਾਤਿਰ ਭਾਈ ਰਣਜੀਤ ਸਿੰਘ ਉਧੋਕੇ ਦਾ ਵੱਡਾ ਸਨਮਾਨ 

ਖਾਲੜਾ 15 ਮਾਰਚ (ਲਖਵਿੰਦਰ ਗੌਲਣ/ਰਿੰਪਲ ਗੌਲਣ) ਗੁਰਮਤਿ ਦੇ ਧਾਰਨੀ ਅਤੇ ਵੱਖ-ਵੱਖ ਸਮੇ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਦਬ ਅਤੇ ਸਤਿਕਾਰ ਲਈ ਭੂਮਿਕਾਂ ਨਿਭਾਉਣ ਵਾਲੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ (ਭਿੱਖੀਵਿੰਡ) ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿਮਘ ਉਧੋਕੇ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਜੀ ਦੇ ਹੈਡ ਗ੍ਰੰਥੀ ਭਾਈ ਸਤਪਾਲ ਸਿੰਘ ਵੱਲੋ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਬੋਲਦਿਆ ਭਾਈ ਰਣਜੀਤ ਸਿਮਘ ਉਧੋਕੇ ਨੇ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਹਰੇਕ ਸਿੱਖ ਦਾ ਫਰਜ਼ ਬਣਦਾ ਹੈ ਪ੍ਰੰਤੂ ਕਈ ਪਿੱਛਲੱਗ ਲੋਕ ਗੁਰਮਤਿ ਰਹਿਤ ਮਰਿਆਦਾ ਦੇ ਉਲਟ ਧਾਗੇ ਤਵੀਤਾਂ ਦੇ ਚੱਕਰਾ ਦੇ ਚੱਕਰਵਿਊ ਵਿੱਚ ਫਸ ਕੇ ਆਪਣੀ ਸਾਰੀ ਜਿੰਦਗੀ ਧੱਕੇ ਧੋੜੇ ਖਾਦੇ ਰਹਿੰਦੇ ਹਨ ਜੋ ਕਿ ਸਿੱਖੀ ਆਚਰਨ ਦੇ ਬਿੱਲਕੁੱਲ ਉਲਟ ਹੈ।ਅਖੀਰ ਵਿੱਚ ਭਾਈ ਉਧੋਕੇ ਦੇ ਹੁਕਮਨਾਮੇ ਅਨੁਸਾਰ ਹੀ ਘਰਾਂ ਨੂੰ ਸਾਫ ਸੁਥਰੇ ਕਰਕੇ ਸ਼੍ਰੀ ਆਖੰਡ ਪਾਠ ਜਾਂ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾਣ ਤਾ ਜੋ ਗੁਰੁ ਸਿਧਾਤਾਂ ਨੂੰ ਬਰਕਰਾਰ ਰੱਖਿਆ ਜਾ ਸਕੇ ਇਸ ਮੋਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ,ਚੇਅਰਮੈਨ ਗੁਰਸੇਵਕ ਸਿੰਘ,ਸਰਪੰਚ ਨਿਰਵੈਲ ਸਿੰਘ ਅਤੇ ਸਰਪੰਚ ਪਰਮਜੀਤ ਸਿੰਘ ਆਦਿ ਹਾਜਿਰ ਸਨ