*ਕੈਨਰਾ ਬੈਂਕ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਕੇਂਦਰ ਬੇਰੁਜ਼ਗਾਰਾਂ ਲਈ ਬਣਿਆ ਚਾਨਣ ਮੁਨਾਰਾ*

 ਬਰਨਾਲਾ  ( ਮਲਕੀਤ ਸਿੰਘ ਗੁਰੂ ) ਬੀਤੇ ਦਿਨੀਂ ਜਿਲ੍ਹਾ ਬਰਨਾਲਾ ਦੇ ਪਿੰਡ ਭੱਠਲ ਵਿਖੇ ਕੈਨਰਾ ਬੈਂਕ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਕੇਂਦਰ ਤਪਾ ਵੱਲੋਂ 45 ਲੜਕੀਆਂ ਨੂੰ ਪੰਦਰਾਂ ਦਿਨਾਂ ਦੀ ਸਿਲਾਈ ਕਢਾਈ ਦੀ ਕਿੱਤਾਮੁਖੀ ਟ੍ਰੇਨਿੰਗ ਦਾ ਅੰਤਿਮ ਦਿਨ ਸੀ । ਕੈਨਰਾ ਬੈਂਕ ਦਾ ਇਹ ਉੱਦਮ ਔਰਤਾਂ ਨੂੰ ਸਮਾਜ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ । ਇਸ ਸਮੇਂ ਸਿਖਲਾਈ ਪ੍ਰਾਪਤ ਲੜਕੀਆਂ ਨੂੰ ਸਮਾਗਮ ਦੇ ਮੁੱਖ ਮਹਿਮਾਨ ਮਲਕੀਤ ਸਿੰਘ ਪ੍ਰਿੰਸੀਪਲ ਆਈ.ਟੀ.ਆਈ (ਲੜਕੀਆਂ )ਬਰਨਾਲਾ ਨੇ ਸਰਟੀਫਿਕੇਟ ਵੰਡੇ ।ਉਨ੍ਹਾਂ ਕਿਹਾ ਕਿ ਅਜਿਹੇ ਸੰਸਥਾਨ ਸਵੈ ਰੁਜ਼ਗਾਰ ਲਈ ਚਾਨਣ ਮੁਨਾਰਾ ਹਨ । ਸੰਸਥਾ ਦੇ ਡਾਇਰੈਕਟਰ ਸ੍ਰੀ ਗੋਪਾਲ ਕ੍ਰਿਸ਼ਨ ਗੋਇਲ ਨੇ ਕੈਨਰਾ ਬੈਂਕ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਸਿਖਲਾਈ ਬਾਰੇ ਜਾਗਰੂਕ ਕੀਤਾ ਅਤੇ ਸਿਖਲਾਈ ਪ੍ਰਾਪਤ ਲੜਕੀਆਂ ਨੂੰ ਵਧਾਈ ਦਿੱਤੀ । ਵਿਸ਼ੇਸ ਮਹਿਮਾਨ ਵਜੋਂ ਕੈਨਰਾ ਬੈਂਕ ਬਰਨਾਲਾ ਦੇ ਸੀਨੀਅਰ ਮੈਨੇਜਰ ਸ਼੍ਰੀ ਵਿਨੋਦ ਕੁਮਾਰ ਨੇ ਸ਼ਿਰਕਤ ਕੀਤੀ । ਸਮਾਗਮ ਦੌਰਾਨ ਮੈਡਮ ਪ੍ਰਵੀਨ ਕੌਰ (ਟ੍ਰੇਨਰ),ਅਮਨਦੀਪ ਸਿੰਘ ,ਪੁਸ਼ਪਿੰਦਰ ਸਿੰਘ ਅਤੇ ਪਿੰਡ ਦੇ ਪਤਵੰਤੇ ਮੌਜੂਦ ਸਨ ।