ਬੀ. ਐੱਸ. ਐੱਫ. ਵਲੋਂ 9 ਪੈਕਟ ਹੈਰੋਇਨ ਤੇ 1 ਪਿਸਤੌਲ 25 ਰੌਦ,1 ਮੈਗਜ਼ੀਨ ਅਤੇ ਹੈਡਫੌਨ ਸਮੈਤ ਇੱਕ ਤਸਕਰ ਗ੍ਰਿਫਤਾਰ ਅਤੇ 1 ਫਰਾਰ

ਤਰਨਤਾਰਨ 14 ਮਾਰਚ (ਲਖਵਿੰਦਰ ਗੌਲਣ/ਰਿੰਪਲ ਗੌਲਣ)  ਜਿਲਾ ਤਰਨਤਾਰਨ ਦੇ ਖਾਲੜਾ ਤੋਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਆਈ 9 ਪੈਕਟ ਹੈਰੋਇਨ ਅਤੇ ਇਕ ਵਿਦੇਸ਼ੀ ਪਿਸਤੌਲ,25 ਰੌਦ,1 ਮੈਗਜ਼ੀਨ ਅਤੇ ਹੈਡਫੌਨ ਸਮੈਤ ਇੱਕ ਇੰਡੀਅਨ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।ਇਸ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆ ਡੀ.ਆਈ.ਜੀ ਬੀ.ਐਸ ਰਾਜਪਰੋਹਿੱਤ ਨੇ ਦੱਸਿਆ ਕਿ ਬੀ. ਐੱਸ. ਐੱਫ. ਖਾਲੜਾ ਦੀ 87 ਬਟਾਲੀਅਨ ਵੱਲੋ ਅੱਜ ਸਵੈਰ ਤੜਕੇ ਕਰੀਬ 3;30 ਵਜੇ ਤਾਰਾ ਦੇ ਨੈੜੇ ਕੁੱਝ ਹਰਕਤ ਹੁੰਦੀ ਦਿਖਾਈ ਦਿੱਤੀ ਤਾ ਬੀ.ਐਸ.ਐਫ ਦੇ ਜਵਾਨਾ ਨੇ ਤੁਰੰਤ ਹਰਕਤ ਵਿੱਚ ਆਉਦਿਆ ਕਾਰਵਾਈ ਕੀਤੀ ਤਾ ਇੱਕ ਇੰਡੀਅਨ ਤਸਕਰ ਸਮੈਤ 3 ਪੇਕਟ ਹੈਰੋਇਨ,1ਪਿਸ਼ਤੌਲ,25 ਰੌਦ,1ਇੱਕ ਮੈਗਜ਼ੀਨ ਅਤੇ ਸਮੈਤ ਹੈਡਫੌਨ ਬੀ.ਐਸ.ਐਫ ਦੇ ਜਵਾਨਾ ਨੇ ਗ੍ਰਿਫਤਾਰ ਕੀਤਾ ਪ੍ਰੰਤੂ ਹਨੈਰੇ ਦਾ ਫਾਇਦਾ ਉਠਾਦਾ ਹੋਇਆ ਇੱਕ ਤਸਕਰ ਮੌਕੇ ਤੋ ਫਰਾਰ ਹੋ ਗਿਆ ਅਤੇ ਜਦੋ ਸਵੈਰ ਹੋਣ ਉਪਰੰਤ ਸਰਚ ਅਭਿਆਨ ਚਲਾਇਆ ਗਿਆ ਤਾ 6 ਪੈਕਟ ਹੈਰੋਇਨ ਦੇ ਹੌਰ ਬਰਾਮਦ ਕੀਤੇ ਗਏ ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੁੱਲ ਕੀਮਤ 45 ਕਰੌੜ ਰੂਪੈ ਬਣਦੀ ਹੈ