ਹੌਲਦਾਰ 20 ਹਜ਼ਾਰ ਦੀ ਰਿਸ਼ਵਤ ਲੈਦਾ ਕਾਬੂ 

ਤਰਨਤਾਰਨ 13 ਮਾਰਚ (ਲਖਵਿੰਦਰ ਗੋਲਣ/ਰਿੰਪਲ ਗੌਲਣ )-ਵਿਜੀਲੈਸ਼ ਵਿਭਾਗ ਨੇ ਅੱਜ ਇੱਕ ਹੌਲਦਾਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ. ਪੀ. ਵਿਜੀਲੈਸ਼ ਕੰਵਲਦੀਪ ਕੋਰ ਨੇ ਦੱਸਿਆ ਕਿ ਉਨਾਂ੍ਹ ਨੂੰ ਰਣਜੀਤ ਕੋਰ ਨਾਂ ਦੀ ਅੋਰਤ ਵੱਲੋ ਪਵਨ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਮਜੀਠਾ ਰੋਡ ਅੰਮ੍ਰਿਤਸਰ ਰਾਹੀ ਦਰਖਾਸਤ ਮਿਲੀ ਸੀ ਕਿ ਉਸ ਦਾ ਇਕ ਮਕਾਨ ਜੋ  ਗੁਰੁ ਤੇਗ ਬਹਾਦਰ ਨਗਰ ਤਰਨ ਤਾਰਨ ਵਿਖੇ ਸਥਿਤ ਹੈ, ਨੂੰ ਉਸ ਨੇ ਕਿਰਾਏ ‘ਤੇ ਰਹਿਣ ਲਈ ਸਿਮਰਨ ਨਾਂ ਦੀ ਅੋਰਤ ਨੂੰ ਦਿੱਤਾ ਹੋਇਆ ਸੀ। ਡੀ. ਐਸ. ਪੀ.ਨੇ ਦੱਸਿਆ ਕਿ ਦਰਖਾਸਤ ਦੇਣ ਵਾਲੇ ਪਵਨ ਕੁਮਾਰ ਨੇ ਦੱਸਿਆਂ ਕਿ ਉਸ ਮਕਾਨ ਨੂੰ ਸਿਮਰਨ ਖਾਲੀ ਨਹੀ ਕਰ ਰਹੀ ਸੀ, ਜਿਸ ਸਬੰਧੀ ਥਾਣਾ ਸਿਟੀ ਵਿਚ ਮੌਜੂਦ ਨਿਸ਼ਾਨ ਸਿੰਘ ਹੌਲਦਾਰ ਨੇ ਮਕਾਨ ਖਾਲੀ ਕਰਵਾਉਣ ਲਈ 25 ਹਜ਼ਾਰ ਰੁਪਏ ਰਿਸ਼ਵਤ ਦੀ ਮੰਗੀ ।ਅੱਜ ਪਵਨ ਨੇ ਹੌਲਦਾਰ ਨਿਸ਼ਾਨ ਸਿੰਘ ਜੋ ਪਿੰਡ ਰਸੂਲਪੁਰ ਦਾ ਰਹਿਣ ਵਾਲਾ ਹੈ, ਨੂੰ ਫੋਨ ਕਰ ਕੇ ਰਿਸ਼ਵਤ ਦੇ ਪੈਸੇ ਦੇਣ ਲਈ ਕਿਹਾ ਤਾਂ ਹੌਲਦਾਰ ਨੇ ਉਨਾਂ੍ਹ ਨੂੰ ਥਾਣਾ ਸਦਰ ਦੇ ਬਾਹਰ ਆ ਕੇ ਮਿਲਣ ਲਈ ਕਿਹਾ।ਇਸ ਦੌਰਾਨ ਡੀ.ਐਸ. ਪੀ. ਕੰਵਲਦੀਪ ਕੋਰ ਦੀ ਅਗਵਾਈ ਵਿਚ ਵਿਜੀਲੈਸ ਟੀਮ ਨੇ ਹੌਲਦਾਰ ਨੂੰ ੨੦ ਹਜ਼ਾਰ ਰੁਪਏ 10 ਨੋਟ ਦੋ ਹਜ਼ਾਰ ਵਾਲੇ ਰਿਸ਼ਵਤ ਲੈਦੇ ਹੋਏ ਕਾਬੂ ਕਰ ਲਿਆ। ਡੀ. ਐਸ .ਪੀ.ਕੰਵਲਦੀਪ ਕੋਰ ਨੇ ਦੱਸਿਆਂ ਕਿ ਐਸ.ਐਸ.ਪੀ,ਵਿਜੀਲੈਸ ਦੇ ਹੁਕਮਾਂ ਤਹਿਤ ਇਹ ਕਾਰਵਾਈ ਪਹਿਲ ਦੇ ਆਧਾਰ ‘ਤੇ ਅਮਲ ਵਿਚ ਲਿਆਂਦੀ ਗਈ ਹੈ ਅਤੇ ਦੋਸੀ ਹੌਲਦਾਰ ਨੂੰ ਕੱਲ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ॥