ਧੰਨ ਧੰਨ ਬਾਬਾ ਅਮੀਸ਼ਾਹਣਾ ਜੀ ਦੇ ਸਲਾਨਾ ਜੋੜ ਮੇਲੇ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ 

ਤਰਨਤਾਰਨ 13 ਮਾਰਚ  (ਲਖਵਿੰਦਰ ਗੌਲਣ/ਰਿੰਪਲ ਗੌਲਣ) ਅਠਾਰਵੀ ਸਦੀ ਦੇ ਮਹਾਨ ਸ਼ਹੀਦ  ਧੰਨ ਧੰਨ ਬਾਬਾ ਅਮੀਸ਼ਾਹਣਾ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਅਮੀਸ਼ਾਹ ਅਤੇ ਆਸ-ਪਾਸ ਦੀ ਸੰਗਤ ਵੱਲੋ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਸਮੇ ਗੁਰੁ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।ਜੋ ਕਿ ਇਤਿਹਾਸਕ ਗੁਰਦੁਆਰਾ ਨਿੰਮ ਸਾਹਿਬ ਪਿੰਡ ਅਮੀਸ਼ਾਹ ਤੋ ਸ਼ੁਰੂ ਹੋ ਕੇ ਖਾਲੜਾ ਬਜ਼ਾਰ ਵਿੱਚੋ ਹੁੰਦਾ ਹੋਇਆ ਇਥੋ 2 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਧੰਨ ਧੰਨ ਬਾਬਾ ਅਮੀਸ਼ਾਹਣਾ ਜੀ ਵਿਖੇ ਸਮਾਪਤ ਹੋਇਆ ਇਸ ਮੋਕੇ ਖਾਲੜਾ ਬਜ਼ਾਰ ਦੇ ਦੁਕਾਨਦਾਰਾ ਵੱਲੋ ਚਾਹ ਪਕੋੜਿਆ ਦਾ ਲੰਗਰ ਅਤੇ ਠੰਡੇ-ਮਿੱਠੇ ਜਲ ਨਾਲ ਸੰਗਤ ਦੀ ਖੂਬ ਸੇਵਾ ਕੀਤੀ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਭਾਰੀ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸਿੱਖ ਪੰਥ ਦੀ ਚੜਦੀਕਲਾਂ ਵਾਲੇ ਰਾਗੀ,ਢਾਡੀ ਅਤੇ ਕਵੀਸ਼ਰੀ ਜਥੇ ਗੁਰੁ ਜੱਸ ਗਾਇਨ ਕਰਕੇ ਸੰਗਤਾ ਨੂੰ ਗੁਰੁ ਇਤਿਹਾਸ ਅਤੇ ਗੁਰਬਾਣੀ ਤੋ ਜਾਣੂ ਕਰਵਾਉਣਗੇ ਉਪਰੰਤ ਬੁੱਧਵਾਰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।ਅਤੇ ਭਾਰੀ ਮੇਲਾ ਲੱਗੇਗਾ ਨਾਲ ਹੀ ਇਲਾਕੇ ਦੀਆ ਧਾਕੜ ਕਬੱਡੀ ਟੀਮਾਂ ਵਿਚਕਾਰ ਫਸਵੇ ਮੈਚ ਕਰਵਾਏ ਜਾਣਗੇ