ਹੈ ਕੋਈ ਮਾਈ ਦਾ ਲਾਲ ਜੋ ਖਾਲੜੇ ਵੱਲ ਕਰੇ ਖਿਆਲ ? ਸਿਹਤ ਮਹਿਕਮੇ ਦੇ  ਕਨੂੰਨ  ਦਾ ਹਲਵਾਈ ਅਤੇ ਫਾਸਟਫੂਡ ਬਣਾਉਣ  ਵਾਲੇ  ਉੱਡਾ  ਰਹੇ ਮਜ਼ਾਕ-ਜ਼ਿਲਾ ਪ੍ਰਸ਼ਾਸ਼ਨ ਸੁੱਤਾ ਕੁੰਭਕਰਨੀ ਨੀਦ

ਤਰਨਤਾਰਨ 12 ਮਾਰਚ (ਲਖਵਿੰਦਰ ਗੌਲਣ/ਰਿੰਪਲ ਗੌਲਣ) ਜਿਲਾ  ਤਰਨਤਾਰਨ ਅਧੀਨ ਆਉਦੇ ਕਸਬਾ ਖਾਲੜਾ  ਦੇ ਹਲਵਾਈ ਅਤੇ ਫਾਸਟਫੂਡ ਬਣਾਉਣ  ਵਾਲੇ  ਦੁਕਾਨਦਾਰਾ ਵੱਲੋ  ਸਿਹਤ ਵਿਭਾਗ  ਦੇ ਹੁਕਮਾ ਦੀਆ ਸ਼ਰੇਆਮ ਧੱਜੀਆ ਉਡਾ ਕੇ ਮਜ਼ਾਕ ਕੀਤਾ ਜਾ ਰਿਹਾ ਹੈ ਅਤੇ ਹਲਵਾਈ ਅਤੇ ਫਾਸਟਫੂਡ ਦੁਕਾਨਦਾਰਾ ਵੱਲੋ ਆਮ  ਜਨਤਾ ਦੀ ਸਿਹਤ ਨਾਲ ਖਿਲਵਾੜ ਕਰਕੇ ਜਿੱਥੇ ਆਪਣੀ ਜੇਬਾ ਭਰੀਆ ਜਾ ਰਹੀਆ ਹਨ ਉਥੇ ਹੀ ਸਿਹਤ ਮਹਿਕਮੇ ਤੇ ਨੂੰ ਸਿੱਧੇ ਤੌਰ ਤੇ ਇੱਕ ਮਜ਼ਾਕ ਦਾ ਪਾਤਰ ਦਰਸਾਇਆ ਜਾ ਰਿਹਾ ਹੈ ਕਿ ਹੈ ਕੋਈ ਮਾਈ ਦਾ ਲਾਲ ਜੋ ਖਾਲੜੇ ਵੱਲ ਕਰੇ ਖਿਆਲ ? ਪਰ ਸਿਹਤ  ਵਿਭਾਗ  ਅਤੇ  ਫੂਡ  ਸਪਲਾਈ  ਵਿਭਾਗ  ਨੇ  ਚੁਪ  ਧਾਰੀ ਹੋਈ  ਹੈ  ਸਾਡੇ ਪੱਤਰਕਾਰ ਵੱਲੋ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਸਬਾ ਖਾਲੜਾ ਦੇ ਹਲਵਾਈ ਦੁਕਾਨਦਾਰਾ ਅਤੇ ਰੇਹੜੀ  ਫੜੀ  ਵਾਲਿਆ ਵਲੋ  ਬਣਾਈਆ  ਜਾਦੀਆ ਮਠਿਆਈਆ,ਟਿਕੀਆ,ਨਿਊਡਲ,ਬਰਗਰ,ਚਾਪਾਂ,ਮਨਚੂਰੀਆਨ,ਸੋਸ ,ਅਤੇ  ਕੜਾਹੀ  ਵਿਚ  ਵਰਤਿਆ  ਜਾਦਾ  ਰਿਫਾਇਡ ਘਟੀਆ  ਕੁਆਲਿਟੀ  ਦਾ  ਵਰਤਕੇ ਕੇ  ਲੋਕਾ  ਦੀ  ਸਿਹਤ  ਨਾਲ  ਖਿਲਵਾੜ  ਕੀਤਾ  ਜਾ  ਰਿਹਾ ਕੁਝ  ਰੇਹੜੀ  ਫੜੀ  ਵਾਲੇ ਤਾ  ਕੜਾਹੀ  ਦਾ   ਮਹੀਨਾ  ਮਹੀਨਾ  ਤੇਲ  ਹੀ ਨਹੀ  ਬਦਲਦੇ ਅਤੇ  ਸਰੇਆਮ  ਨੰਗਾ  ਰੱਖੇ  ਤੇਲ  ਉਤੇ  ਮੱਖੀਆ  ਮੱਛਰ  ਡਿਗਦੇ  ਰਹਿੰਦੇ  ਹਨ ਅਤੇ ਨੈੜੇ ਹੀ ਗੰਦੇ ਭਾਡੇ ਸਾਫ ਕੀਤੇ ਜਾਦੇ ਹਨ ਜਿਸ ਨਾਲ ਮੱਛਰ ਮੱਖੀਆ ਆਮ ਹੀ ਬਣਾਈਆ ਗਈਆ ਚੀਜ਼ਾ ਤੇ ਧਾਵਾ ਬੋਲਦੀਆ ਹਨ ਕਿਉ ਕਿ ਫਾਸਟਫੂਡ ਰੇਹੜੀ ਵਾਲਿਆ ਵੱਲੋ ਸਾਰੀਆ ਵਸਤੂਆ ਨੂੰ ਨੰਗਾ ਰੱਖਿਆ ਜਾਦਾ ਹੈ ਜਿਸ ਨਾਲ ਸੜਕ ਉਪਰੋ ਲੰਗ ਰਹੇ ਆਵਾਜਾਈ ਦੇ ਸਾਧਨਾ ਨਾਲ ਘੱਟਾ ਮਿੱਟੀ ਆਦਿ ਬਣਾਈਆ ਹੋਈਆ ਚੀਜਾ ਉੱਪਰ ਪੈਦਾ ਹੈ  ਜਿਸ  ਨਾਲ    ਕਸਬੇ  ਦੇ  ਲੋਕਾ  ਵਿਚ  ਦਿਲ  ਦੀਆ  ਬਿਮਾਰੀਆ ਵਿਚ  ਵਾਧਾ  ਹੋ  ਰਿਹਾ  ਹੈ  ।ਦੱਸਣਯੋਗ ਗੱਲ ਹੈ ਕਿ ਫੂਡ  ਸਪਲਾਈ  ਮਹਿਕਮੇ  ਅਤੇ  ਸਿਹਤ  ਵਿਭਾਗ  ਵਲੋ  ਸਿਰਫ  ਦੀਵਾਲੀ  ਦੁਸਹਿਰੇ  ਤੇ  ਹੀ  ਸੈਪਲ  ਭਰ  ਕੇ ਖਾਨਾਪੂਰਤੀ  ਕੀਤੀ  ਜਾਦੀ  ਹੈ ।ਅਤੇ  ਉਹ  ਵੀ ਜਿਆਦਾਤਰ  ਦੁਕਾਨਦਾਰ   ਟੀਮ  ਦੇ  ਆਉਣ ਦੀ  ਭਿਣਕ  ਲੱਗਦਿਆ ਹੀ  ਦੁਕਾਨਾਂ  ਬੰਦ  ਕਰ  ਲੈਦੇ  ਹਨ  , ਕਸਬੇ  ਦੇ  ਲੋਕਾ  ਦੀ  ਮੰਗ  ਹੈ  ਕਿ ਘਟੀਆ  ਕਿਸਮ  ਦਾ  ਫਾਸਟਫੂਡ  ਬਣਾਉਣ   ਵਾਲੇ  ਦੁਕਾਨਦਾਰ ਤੇ  ਕਾਰਵਾਈ  ਕੀਤੀ ਜਾਵੇ ਅਤੇ ਸੜਕ ਤੇ ਫਾਸਟਫੂਡ ਦੀਆ ਲੱਗੀਆ ਰੇਹੜੀਆ ਨੂੰ ਤੁਰੰਤ ਬੰਦ ਕੀਤਾ ਜਾਵੇ ਤਾ ਕਿ ਲੋਕ ਭਿਆਨਕ ਬਿਮਾਰੀਆ ਤੋ ਬਚ ਸਕਣ