ਸ਼ਿਵਸੈਨਾ ਨੇ ਫੁੱਕਿਆ ਜਿਲ੍ਹਾ ਪ੍ਰਸ਼ਾਸਨ ਦਾ ਪੁਤਲਾ ਮਾਮਲਾ ਬੇਸਹਾਰਾ ਗਊਵੰਸ਼ ਦੀ ਸਾਂਭ ਸੰਭਾਲ ਦਾ ।

 ਫਿਰੋਜ਼ਪੁਰ 12 ਮਾਰਚ(ਅਸ਼ੋਕ ਭਾਰਦਵਾਜ) ਸ਼ਿਵਸੈਨਾ ਬਾਲ ਠਾਕਰੇ ਜਿਲ੍ਹਾ ਪ੍ਰਮੁੱਖ ਮਿੰਕੂ ਚੋਧਰੀ ਦੀ ਅਗਵਾਈ ਹੇਠ ਬੇਸਹਾਰਾ ਗਊਵੰਸ਼ ਦੀ ਸਾਂਭ ਸੰਭਾਲ ਨਾ ਕਰਨ ਤੇ ਜਿਲ੍ਹਾ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਗਿਆ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਨਾਅਰੇ ਬਾਜੀ ਕਰਦੇ ਹੋਏ ਆਖਿਆ ਕਿ ਬੇਸਹਾਰਾ ਗਊਵੰਸ਼ ਸੜਕਾਂ ਉੱਪਰ ਗੰਦਗੀ ਖਾਣ ਲਈ ਮਜ਼ਬੂਰ ਹੋ ਗਿਆ ਹੈ। ਫਿਰੋਜ਼ਪੁਰ ਦੇ ਬਜ਼ਾਰਾਂ ਅਤੇ ਮਹੁੱਲੇ-ਮਹੁੱਲੇ ਵਿਚ ਗਊਵੰਸ਼ ਬੇਸਹਾਰਾ ਘੁੰਮ ਰਿਹਾ ਹੈ ਜਿਸ ਕਰਕੇ ਫਿਰੋਜ਼ਪੁਰ ਦੇ ਆਮ ਲੋਕ ਹਾਦਸੇ ਦੇ ਸ਼ਿਕਾਰ ਹੋ ਰਹੇ ਹਨ। ਇਸ ਮੌਕੇ ਤੇ ਜਿਲ੍ਹਾ ਪ੍ਰਮੁੱਖ ਮਿੰਕੂ ਚੋਧਰੀ ਨੇ ਆਖਿਆ ਕਿ ਗਊਵੰਸ਼ ਸਾਂਭ ਸੰਭਾਲ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸਨ ਦੀ ਬਣਦੀ ਹੈ ਪਰ ਜਿਲ੍ਹਾ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੌ ਰਿਹਾ ਹੈ। ਸ਼ਹਿਰ ਨਿਵਾਸੀਆਂ ਵਲੋਂ ਦਿੱਤਾ ਗਿਆ ਗਊਸੈਂਸ ਜੋ ਟੈਕਸ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਹੈ ਜਿਸ ਦੀ ਵਰਤੋਂ ਕਿੱਥੇ ਕੀਤੀ ਜਾ ਰਹੀ ਹੈ ਜਿਸ ਕਰਕੇ ਫਿਰੋਜ਼ਪੁਰ ਦੀ ਜਨਤਾ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਤੇ ਜਿਲ੍ਹਾ ਪ੍ਰਮੁੱਖ ਮਿੰਕੂ ਚੋਧਰੀ ਨੇ ਸਿੱਧੇ ਤੌਰ ਤੇ ਜਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਜਿਲ੍ਹਾ ਪ੍ਰਸ਼ਾਸਨ ਨੇ ਬੇਸਹਾਰਾ ਗਊਵੰਸ਼ ਦੀ ਸਾਂਭ ਸੰਭਾਲ ਨਹੀਂ ਪੱਕੇ ਤੌਰ ਤੇ ਨਹੀਂ ਕੀਤੀ ਤੇ ਠੋਸ ਪ੍ਰਬੰਧ ਨਾ ਕੀਤੇ ਤਾਂ ਸ਼ਿਵਸੈਨਾ ਫਿਰੋਜ਼ਪੁਰ ਦੇ ਆਮ ਲੋਕਾਂ ਅਤੇ ਹੋਰ ਹਿੰਦੂ ਸੰਗਠਨਾਂ ਨੂੰ  ਨਾਲ ਲੈ ਕਿ ਜਿਲ੍ਹਾ ਦੇ ਖਿਲਾਫ਼ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ਅਤੇ ਉਸ ਤੋਂ ਜੋ ਵੀ ਸਥਿਤੀ ਪੈਦਾ ਹੋਵੇਗੀ ਉਸ ਦਾ ਜਿੰਮੇਵਾਰ ਜਿਲ੍ਹਾ ਪ੍ਰਸ਼ਾਸਨ ਖੁਦ ਹੋਵੇਗਾ। ਇਸ ਮੋਕੇ ਤੇ ਸੋਨੂ ਚੋਹਾਨ ਜਿਲ੍ਹਾ ਯੂਥ ਪ੍ਰਧਾਨ, ਸੁਦੇਸ਼ ਚੋਪੜਾ, ਰਾਧੇ ਸ਼ਾਮ, ਤਮਨ ਚੌਧਰੀ, ਭੁਪਿੰਦਰ ਸਿੰਘ ਅਰੋੜਾ, ਰਾਜ ਕੁਮਾਰ ਅਰੋੜਾ, ਰਾਜੀਵ ਤੁਲੀ, ਸੰਜੀਵ ਚੋਧਰੀ ,ਬੂਟਾ ਸਰਾਰੀ, ਜੱਸਾ ,ਪਵਨ ਚੋਧਰੀ ,ਸੁਮੰਤ, ਕਪਿਲ ਜੈਨ, ਮਨੋਜ ਗੱਖੜ ਆਦਿ ਆਗੂ ਹਾਜ਼ਰ ਸਨ।