ਸ਼੍ਰੀ ਰਾਮ ਚਰਿਤ ਮਾਨਸ ਦੀ ਕਥਾ ਦੇ ਆਰੰਭ ਮੌਕੇ ਕਲਸ਼ ਯਾਤਰਾ ਸਜਾਈ

ਧੂਰੀ, 11 ਮਾਰਚ (ਮਹੇਸ਼) – ਸਥਾਨਕ ਸ਼੍ਰੀ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ ਆਯੋਜਿਤ ਕੀਤੀ ਜਾ ਰਹੀ ਸ਼੍ਰੀ ਰਾਮ ਚਰਿਤ ਮਾਨਸ ਦੀ ਕਥਾ ਦੇ ਆਰੰਭ ਮੌਕੇ ਸ਼੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ ਧੂਰੀ ਵੱਲੋਂ ਪ੍ਰਧਾਨ ਸ਼ਿਵ ਕੁਮਾਰ ਦੀ ਅਗਵਾਈ ਹੇਠ ਕਲਸ਼ ਯਾਤਰਾ ਸਜਾਈ ਗਈ । ਜਿਸ ਵਿਚ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਰਾਈਸੀਲਾ ਹੈਲਥ ਫੂਡਜ਼ ਦੇ ਡਾਇਰੈਕਟਰ ਪੁਰਸ਼ੋਤਮ ਗਰਗ ਕਾਲਾ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ । ਕਲਸ਼ ਯਾਤਰਾ ਤੋ ਪਹਿਲਾ ਸੰਗਰੂਰ ਵਾਲੀ ਕੋਠੀ ਵਿਚ 115 ਕਲਸ਼ਾਂ ਦੀ ਵਿਧੀ ਪੂਰਵਕ ਪੂਜਾ ਕੀਤੀ ਗਈ। ਉਪਰੰਤ ਪੁਰਸ਼ੋਤਮ ਗਰਗ ਕਾਲਾ ਨੇ ਕਰਣਪੁਰ (ਰਾਜਸਥਾਨ) ਤੋਂ ਉਚੇਚੇ ਤੌਰ ’ਤੇ ਕਥਾ ਕਰਨ ਲਈ ਪੁੱਜੇ ਗੋਪਾਲ ਮੋਹਨ ਭਾਰਦਵਾਜ ਦੇ ਤਿਲਕ ਲਾ ਕੇ ਸ਼ੋਭਾ ਯਾਤਰਾ ਸ਼ੁਰੂ ਕਰਵਾਈ ਅਤੇ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਲੰਘੀ, ਜਿੱਥੇ ਵੱਖ-ਵੱਖ ਥਾਵਾਂ ’ਤੇ ਸ਼ਹਿਰ ਵਾਸੀਆ ਅਤੇ ਵੱਖ-ਵੱਖ ਸਮਾਜਸੇਵੀ ਜਥੇਬੰਦੀਆਂ ਵੱਲੋਂ ਸਟਾਲਾਂ ਆਦਿ ਲਾ ਕੇ ਇਸ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਰਾਮ ਦਰਬਾਰ ਅੱਗੇ ਸ਼ਰਧਾ ਨਾਲ ਮੱਥਾ ਟੇਕਿਆ ਅਤੇ ਭੋਗ ਵੀ ਲਾਇਆ ।ਸੰਮਤੀ ਦੇ ਆਗੂ ਸਤੀਸ਼ ਆਰ.ਵੀ ਨੇ ਦੱਸਿਆ ਕਿ ਸ਼੍ਰੀ ਰਾਮ ਚਰਿਤ ਮਾਨਸ ਦੀ ਕਥਾ ਰੋਜਾਨਾਂ ਸ਼ਾਮ 7 ਵਜੇ ਤੋਂ ਰਾਤ 10 ਵੱਜੇਂ ਤੱਕ 18 ਮਾਰਚ ਤੱਕ ਚੱਲੇਗੀ। ਇਸ ਮੌਕੇ ਅਸ਼ੋਕ ਸਿੰਗਲਾ, ਆਸ਼ੂਤੋਸ਼ ਬਾਂਸਲ, ਕਪਿਲ ਸਿੰਗਲਾ, ਪੰਕਜ ਗਰਗ, ਸੁਰੇਸ਼ ਬਾਂਸਲ, ਨਰੇਸ਼ ਕੁਮਾਰ ਮੰਗੀ, ਤਰਸੇਮ ਮਿੱਤਲ, ਰਾਜੇਸ਼ ਸਿੰਗਲਾ, ਅਨਿਲ ਸ਼ਰਮਾ, ਰਮੇਸ਼ ਕੁਮਾਰ, ਆਰ.ਕੇ.ਸ਼ਰਮਾ, ਰਾਕੇਸ਼ ਗਰਗ, ਨਾਗੇਸ਼ ਬਾਂਸਲ, ਭੂਸ਼ਨ ਗਰਗ ਤੇ ਹੰਸ ਰਾਜ ਬਜਾਜ ਵੀ ਹਾਜ਼ਰ ਸਨ ।