ਮੋਗਾ ‘ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਜੇਠ ਨੇ ਮਾਰੀ ਭਰਜਾਈ ਨੂੰ ਗੋਲੀ

ਮੋਗਾ – ਮੋਗਾ ਜ਼ਿਲੇ ਦੇ ਪਿੰਡ ਬੁੱਕਣ ਵਾਲਾ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਜੇਠ ਨੇ ਆਪਣੀ ਵਿਧਵਾ ਭਰਜਾਈ ਨੂੰ ਗੋਲੀ ਮਾਰ ਦਿੱਤੀ, ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਬੁੱਕਣ ਵਾਲਾ ਵਿਖੇ ਤਿੰਨ ਭਰਾਵਾਂ ਦਾ ਆਪਸੀ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਬੀਤੀ ਰਾਤ ਜੇਠ ਤੇਜਪ੍ਰਤਾਪ ਸਿੰਘ ਨੇ ਆਪਣੀ ਵਿਧਵਾ ਭਰਜਾਈ ਜਸਵੀਰ ਕੌਰ ਪਤਨੀ ਸਵਰਗਵਾਸੀ ਸੁਖਰਾਜ ਸਿੰਘ ਨੂੰ ਗੋਲੀ ਮਾਰ ਦਿੱਤੀ। ਦੂਜੇ ਪਾਸੇ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਹੀ ਮਾਮਲੇ ਦੀਆਂ ਹੋਰ ਪਰਤਾਂ ਖੁੱਲ੍ਹ ਕੇ ਸਾਹਮਣੇ ਆਉਣਗੀਆਂ।