ਮਾਂ ਵੈਸ਼ਨੋ ਦੇਵੀ ਚੱਟਾਨ ਦੀ ਲਪੇਟ ‘ਚ ਆਉਣ ਨਾਲ ਇਕ ਸ਼ਰਧਾਲੂ ਦੀ ਮੌਤ

ਕੱਟੜਾ— ਮਾਂ ਵੈਸ਼ਨੋ ਦੇਵੀ ਯਾਤਰਾ ਮਾਰਗ ‘ਤੇ ਹਿਮਕੋਟੀ ਇਲਾਕੇ ‘ਚ ਚੱਟਾਨ ਡਿੱਗ ਗਈ, ਜਿਸ ਦੀ ਲਪੇਟ ‘ਚ ਆਉਣ ਦੇ ਕਾਰਨ ਇਕ ਮਹਿਲਾ ਸ਼ਰਧਾਲੂ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਕੱਟੜਾ ਮੈਡੀਕਲ ਕੇਂਦਰ ਭੇਜਿਆ ਗਿਆ ਹੈ। ਸ਼੍ਰਾਈਨ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਸ਼ਰਧਾਲੂ ਅਸ਼ਿਕੀ (23) ਪਤਨੀ ਗਿਆਨ ਸਿੰਘ ਨਿਵਾਸੀ ਪਿੰਡ ਉਪਰੇਥਾ, ਆਗਰਾ ਆਪਣੇ ਪਰਿਵਾਰ ਨਾਲ ਵੈਸ਼ਨੋ ਦੇਵੀ ਦੀ ਯਾਤਰਾ ਕਰਕੇ ਜਾ ਰਹੀ ਸੀ। ਕਿ ਬੈਟਰੀ ਕਾਰ ਮਾਰਗ ‘ਤੇ ਹਿਮਕੋਟੀ ਨਜ਼ਦੀਕ ਪਹਾੜੀ ਤੋਂ ਖਿਸਕੀ ਚੱਟਾਨ ਉਸ ਦੀ ਲਪੇਟ ‘ਚ ਆ ਗਈ ਅਤੇ ਜਿਸ ਕਰਕੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।