ਸੂਫ਼ੀ ਗਾਇਕ ਪਿਆਰੇ ਲਾਲ ਵਡਾਲੀ ਦੀ ਮੋਤ ਤੇ ਦੁੱਖ ਦਾ ਪ੍ਰਗਟਾਵਾ 

ਗੁਰਦਾਸਪੁਰ/ਧਾਰੀਵਾਲ 11 ਮਾਰਚ(ਗੁਲਸ਼ਨ ਕੁਮਾਰ ਰਣੀਆਂ)-ਪੰਜਾਬ ਦੇ ਨਾਮਵਰ ਸੂਫ਼ੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਦੀ ਮੋਤ ਕਾਰਨ ਪੰਜਾਬੀ ਮਾਂ-ਬੋਲੀ ਅਤੇ ਖ਼ਾਸਕਰ ਸੂਫ਼ੀ ਜਗਤ ਲਈ ਬਹੁਤ ਵੱਡਾ ਘਾਟਾ ਪਿਆ ਹੈ ਜਿਸਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਧਾਰੀਵਾਲ ਪ੍ਰੈਸ ਯੂਨੀਅਨ ਦੇ ਪ੍ਰਧਾਨ ਪੱਤਰਕਾਰ ਰਮੇਸ਼ ਕੁਮਾਰ ਨੰਦਾ ਨੇ ਕੀਤਾ ।ਉਨ੍ਹਾਂ ਨੇ ਕਿਹਾ ਕਿ ਉਸਤਾਦ ਪਿਆਰੇ ਲਾਲ ਵਡਾਲੀ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਨਜ਼ਦੀਕ ਇੱਕ ਛੋਟੇ –ਜਿਹੇ ਪਿੰਡ ਵਡਾਲੀ ਤੋਂ ਉੱਠ ਕੇ ਆਪਣੇ ਵੱਡੇ ਭਰਾਂ ਉਸਤਾਦ ਪੂਰਨ ਚੰਦ ਵਡਾਲੀ ਨਾਲ ਮਿਲ ਕੇ ਦੇਸ਼ਾਂ –ਵਿਦੇਸ਼ਾਂ ਚ ਸੂਫ਼ੀ ਗਾਇਕੀ ਰਾਹੀਂ ਨਾ ਸਿਰਫ਼ ਆਪਣੀ-ਆਪਣੀ ਕਲਾ ਦਾ ਲੋਹਾ ਮੰਨਵਾਇਆ ਸਗੋਂ ਭਾਰਤ ਸਰਕਾਰ ਵੱਲੋਂ ਉੱਚ-ਕੋਟੀ ਦਾ ਪਦਮਸ੍ਰੀ ਪੁਰਸਕਾਰ ਹਾਸਲ ਕਰਕੇ ਪੰਜਾਬ ਅਤੇ ਖ਼ਾਸਕਰ ਮਾਝੇ ਇਲਾਕੇ ਦਾ ਨਾਂ ਰੋਸ਼ਨ ਕੀਤਾ । ਉਨ੍ਹਾਂ ਕਿਹਾ ਕਿ ਉਸਤਾਦ ਪਿਆਰੇ ਲਾਲ ਵਡਾਲੀ ਜੀ ਦੇ ਤੁਰ ਜਾਣ ਕਰਕੇ ਕਲਾ ਦੇ ਖੇਤਰ ਵਿੱਚ ਪਏ ਇਸ ਖਲਾਅ ਨੂੰ ਕਦੇ ਵੀ ਭਰਿਆ ਨਹੀਂ ਜਾ ਸਕਦਾ । ਇਸ ਮੋਕੇ ਧਾਰੀਵਾਲ ਪ੍ਰੈਸ ਯੂਨੀਅਨ ਦੇ ਪੱਤਰਕਾਰ ਮੌਜੂਦ ਸਨ