ਸਮਾਜ ਸੇਵੀ ਸੰਸਥਾ ਨਵ ਯੁੱਗ ਯੂਥ ਸੇਵਾ ਸੋਸਾਇਟੀ ਵੱਲੋਂ ਮੀਟਿੰਗ ਹੋਈ।

 ਫਿਰੋਜ਼ਪੁਰ 11 ਮਾਰਚ  (ਅਸ਼ੋਕ ਭਾਰਦਵਾਜ) ਸਮਾਜ ਸੇਵੀ ਸੰਸਥਾ ਨਵ ਯੁੱਗ ਯੂਥ ਸੇਵਾ ਸੋਸਾਇਟੀ (ਆਲ ਇੰਡੀਆ) ਵੱਲੋਂ ਇੱਕ ਜਿਲਾ ਪੱਧਰੀ ਮੀਟਿੰਗ ਪਿੰਡ ਅਲੀ ਕੇ ਵਿਖੇ  ਕਰਵਾਈ ਗਈ। ਜਿਸ ਵਿੱਚ ਪੂਰੇ ਜਿਲਾ ਭਰ ਦੇ ਵੱਖ ਵੱਖ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਸੁਰਿੰਦਰ ਸ਼ਰਮਾਂ ਪ੍ਰਧਾਨ ਆਲ ਇੰਡੀਆ ਤੇ ਜਰਨਲ ਸਕੱਤਰ ਇੰਡੀਆ ਸ਼੍ਰੀ ਅਸ਼ੋਕ ਸ਼ਰਮਾਂ ਜੀ ਨੇ ਕੀਤੀ। ਮੀਟਿੰਗ ਵਿੱਚ ਸਮਾਜਿਕ ਬੁਰਾਈਆਂ ਪ੍ਰਤੀ ਵਿਚਾਰ ਵਿਟਾਂਦਰਾ ਕੀਤਾ ਗਿਆ। ਲੋਕਾਂ ਤੇ ਕੁਝ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਕੁਝ ਹੋਰ ਨਵੇਂ ਅਹੁਦੇਦਾਰਾਂ ਦੀ ਚੋਣ ਵੀਂ ਕੀਤੀ ਗਈ ਤੇ ਕੁਝ ਪੁਰਾਣੇ ਅਹੁਦੇਦਾਰਾਂ ਦੀ ਕਾਰਗੁਜ਼ਾਰੀ ਦੇਖ ਕੇ ਉਹਨਾਂ ਦਾ ਅਹੁਦਾ ਹੋਰ ਵਧਾਇਆ ਗਿਆ। ਜਿਸ ਵਿੱਚ ਅਸ਼ੋਕ ਸ਼ਰਮਾਂ ਜੀ ਨੂੰ ਪੰਜਾਬ ਪ੍ਰਧਾਨ ਤੋ ਬਦਲ ਕੇ ਆਲ ਇੰਡੀਆ ਜਨਰਲ ਸਕੱਤਰ ਤੇ ਜੋਤੀ ਰਾਣੀ ਨੂੰ ਜਿਲਾ ਪ੍ਰਧਾਨ ਫਿਰੋਜ਼ਪੁਰ ਤੋਂ ਬਦਲ ਕੇ ਪੰਜਾਬ ਪ੍ਰਧਾਨ ਮਹਿਲਾ ਵਿੰਗ ਐਸ ਸੀ ਸੈੱਲ ਨਿਯੁਕਤ ਕੀਤਾ ਗਿਆ।ਇਸ ਮੌਕੇ ਸੋਸਾਇਟੀ ਤੋਂ ਨਵਦੀਪ ਵਿੱਜ,ਅਨਿਲ ਭੰਡਾਰੀ ਤੇ ਪਿੰਡ ਦੀ ਪੰਚਾਇਤ ਦੇ ਕੁੱਝ ਮੈਂਬਰ ਸਾਹਿਬਾਨ ਵੀਂ ਹਾਜਿਰ ਸਨ