ਪੋਲੀਓ  ਦੇ  ਖਾਤਮੇ  ਲਈ  ਮਾੜੀ  ਉਧੋਕੇ  ਵਿਖੇ ਪਿਲਾਈਆ  ਛੋਟੇ  ਬੱਚਿਆ  ਨੂੰ  ਪੋਲੀਓ  ਬੂੰਦਾਂ।

ਖਾਲੜਾ  11  ਮਾਰਚ  (ਲਖਵਿੰਦਰ ਗੋਲਣ/ਰਿੰਪਲ ਗੋਲਣ ) ਸਿਹਤ  ਤੇ  ਪਰਿਵਾਰ  ਭਲਾਈ  ਵਿਭਾਗ  ਪੰਜਾਬ  ਵਲੋ  ਪੋਲੀਓ  ਦੇ  ਖਾਤਮੇ  ਲਈ  ਚਲਾਈ  ਮੁਹਿੰਮ  ਤਹਿਤ  ਮਾਰਚ  ਮਹੀਨੇ  ਦੇ  ਦੂਜੇ ਗੇੜ  ਵਿਚ ੦ ਤੋ  ਪੰਜ  ਸਾਲ  ਤੱਕ  ਦੇ  ਬੱਚਿਆ  ਨੂੰ  ਗੁਰਦੁਆਰਾ  ਸਿੰਘ  ਸਭਾ  ਮਾੜੀ  ਉਧੋਕੇ  ਵਿਖੇ  ਆਸ਼ਾ ਫਸਿਲੀਟੇਟਰ ਮੈਡਮ  ਕੁਲਵਿੰਦਰਜੀਤ  ਕੌਰ  ਦੀ  ਅਗਵਾਈ  ਵਿਚ  ਆਸ਼ਾ  ਵਰਕਰ  ਊਸ਼ਾ  ਰਾਣੀ, ਮੈਡਮ  ਨਰਿੰਦਰ  ਕੌਰ  ਆਗਨਵਾੜੀ ਮੈਡਮ ਰਮਨਜੀਤ  ਕੌਰ ਵਲੋ  ਛੋਟੇ  ਬੱਚਿਆ  ਨੂੰ  ਪੋਲੀਓ  ਬੂੰਦਾਂ ਪਿਲਾਈਆ  ਗਈਆ  ।ਇਸ  ਮੌਕੇ  ਆਸ਼ਾ  ਫਸਿਲੀਟੇਟਰ  ਮੈਡਮ  ਕੁਲਵਿੰਦਰਜੀਤ ਕੌਰ   ਨੇ  ਕਿਹਾ  ਅੱਜ  ਗੁਰਦੁਆਰਾ  ਸਹਿਬ  ਵਿਖੇ  ਬੂੰਦਾ  ਪਿਲਾਉਣ  ਤੋ  ਬਾਅਦ  ਕੱਲ    ਹਵੇਲੀਆ  ਅਤੇ  ਪਿੰਡ  ਦੇ  ਰਹਿੰਦੇ  ਬੱਚਿਆ  ਨੂੰ  ਇਹ  ਬੂੰਦਾਂ  ਪਿਆਈਆ ਜਾਣਗੀਆ  ।ਉਹਨਾ ਬੱਚਿਆ  ਦੇ  ਮਾਪਿਆ  ਨੂੰ  ਅਪੀਲ  ਕੀਤੀ  ਕਿ  ਸਾਨੂੰ  ਸਾਰਿਆ  ਨੂੰ  ਆਪਣੇ  ਬੱਚਿਆ  ਦੀ  ਨਰੋਈ  ਸਿਹਤ  ਲਈ  ਇਹ  ਬੂੰਦਾਂ ਜਰੂਰ  ਪਿਆਉਣੀ ਚਾਹੀਦੀਆ  ਹਨ ।