‘ਕਾਂਗਰਸ ਦੇ ਰਾਜ “ਚ ਕੋਈ ਵੀ ਮਕਾਨ ਤੋ ਨਹੀ ਰਹੇਗਾ ਵਾਂਝਾ’-ਸਰਪੰਚ ਸਿਮਰਜੀਤ ਸਿੰਘ ਭੈਣੀ

ਅਲਗੋਕੋਠੀ 11 ਮਾਰਚ (ਹਰਦਿਆਲ ਭੈਣੀ/ਲਖਵਿੰਦਰ ਗੌਲਣ) ਅਸਮਾਨੀ ਛੱਤ ਹੇਠ ਰਹਿ ਕੇ ਗੁਜਾਰਾ ਕਰ ਰਹੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾ ਨੂੰ ਕੈਪਟਨ ਸਰਕਾਰ ਵੱਲੋ ਪੱਕੇ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਵਿਅਕਤੀ ਬਿਨਾ ਮਕਾਨ ਤੋ ਨਾ ਰਹਿ ਸਕੇ ।ਇਹਨਾ ਸਬਦਾ ਦਾ ਪ੍ਰਗਟਾਵਾ ਸਰਪੰਚ ਸਿਮਰਜੀਤ ਸਿੰਘ ਭੈਣੀ ਨੇ ਡੇਢ ਦਰਜਨ ਦੇ ਕਰੀਬ ਲੋੜਵੰਦ ਲੋਕਾਂ ਵਾਸਤੇ ਪੱਕੇ ਮਕਾਨ ਬਣਾਉਣ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਾਉਣ ਮੋਕੇ ਨਿੱਡਰ ਅਵਾਜ ਅਖਬਾਰ ਅਤੇ ਵੈਬ ਚੈਨਲ ਦੀ ਟੀਮ ਨਾਲ ਗੱਲਬਾਤ ਕਰਦਿਆ ਕੀਤਾ ਅਤੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਆਦਿ ਆਗੂਆਂ ਦੀ ਉਸਾਰੂ ਸੋਚ ਨਾਲ ਜਿੱਥੇ ਆਰਥਿੱਕ ਤੌਰ ‘ਤੇ ਕਮਜ਼ੌਰ ਲੋਕਾ ਦਾ ਭਵਿੱਖ ਬਦਲੇਗਾ,ਉਥੇ ਹੀ ਸਮੁੱਚੇ ਪੰਜਾਬ ਵਾਸੀਆ ਨੂੰ ਵੀ ਸਮਾਜ ਭਲਾਈ ਸਕੀਮਾ ਦਾ ਲਾਭ ਪ੍ਰਾਪਤ ਹੋਵੇਗਾ।ਇਸ ਮੋਕੇ ਗੁਰਬੀਰ ਸਿੰਘ,ਸੁਖਵਿੰਦਰ ਸਿੰਘ,ਜਸਪਾਲ ਸਿਮਘ,ਜਥੇਦਾਰ ਕਸ਼ਮੀਰ ਸਿੰਘ,ਮੈਬਰ ਕਸ਼ਮੀਰ ਸਿੰਘ,ਗੁਰਅਵਤਾਰ ਸਿੰਘ,ਗੁਰਸਾਹਿਬ ਸਿੰਘ ਆਦਿ ਪਤਵੰਤੇ ਸੱਜਣ ਵੀ ਹਾਜਿਰ ਸਨ