to ਖਾਲੜਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਇੱਕ ਤਸਕਰ 1 ਲੱਖ 2000 ਨਸ਼ੀਲੀਆ ਗੋਲੀਆ ਅਤੇ ਟੀਕਿਆ,ਕੈਪਸ਼ੂਲ ਸਮੈਤ ਗ੍ਰਿਫਤਾਰ ਅਤੇ ਇੱਕ ਭੱਜਣ ਵਿਚ ਕਾਮਯਾਬ

ਖਾਲੜਾ 10 ਮਾਰਚ (ਲਖਵਿੰਦਰ ਗੌਲਣ/ਰਿੰਪਲ ਗੌਲਣ)-  ਪੰਜਾਬ ਸਰਕਾਰ ਵੱਲੋ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤੇ ਸ਼੍ਰੀ ਦਰਸ਼ਨ ਸਿੰਘ ਮਾਨ ਸੀਨੀਅਰ ਪੁਲਿਸ ਕਪਤਾਨ ਤਰਨਤਾਰਨ ਅਤੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਸਬ ਡਵਿੱਜਨ ਭਿੱਖੀਵਿੰਡ ਦੀਆ ਹਦਾਇਤਾ ਤੇ ਨਸਾ ਤਸਕਰਾ ਅਤੇ ਸਮਾਜ ਵਿਰੋਧੀ ਅਨਸਰਾ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਸਮੇ ਵੱਡੀ ਸਫਲਤਾ  ਹਾਸਿਲ ਹੋਈ ਜਦੋ ਮਿਤੀ 09/03/2018  ਨੂੰ ਪੁਲਿਸ ਥਾਣਾ ਖਾਲੜਾ ਦੇ ਐਸ.ਆਈ ਹਰਪਾਲ ਸਿੰਘ ਵੱਲੋ ਸਮੈਤ ਏ.ਐਸ.ਆਈ ਸਰਬਜੀਤ ਸਿੰਘ ਇੰਚਾਰਜ ਚੌਕੀ ਰਾਜੋਕੇ ਸਮੈਤ ਪੁਲਿਸ ਪਾਰਟੀ ਦੌਰਾਨੇ ਗਸਤ ਨਾਰਲੀ ਵੱਲੋ ਡਰੈਨ ਦੇ ਨਾਲ ਨਾਲ ਬਣੀ ਸੜਕ ਤੇ ਆ ਰਹੀ ਕਾਰ ਜੋ ਕਿ ਪੁਲਿਸ ਪਾਰਟੀ ਨੂੰ ਵੇਖ ਕੇ ਕਾਰ ਨੂੰ ਭਜਾਉਣ ਦੀ ਕੋਸ਼ਿਸ ਕੀਤੀ ਤਾ ਇੱਕ ਵਿਅਕਤੀ ਕਾਰ ਵਿਚੋ ਉੱਤਰ ਕੇ ਭੱਜ ਗਿਆ ਅਤੇ ਪੁਲਿਸ ਪਾਰਟੀ ਵੱਲੋ  ਭੱਜ ਕੇ ਕਾਰ ਚਾਲਕ ਨੂੰ ਫੜ ਕੇ ਕਾਬੂ ਕਰਕੇ ਉੇਸ ਪਾਸੋ ਪੁੱਛ ਗਿੱਛ ਕੀਤੀ ਤਾ ਉਸਨੇ ਆਪਣਾ ਨਾਮ ਗੁਰਨਾਮ ਸਿੰਘ ਪੁੱਤਰ ਮੁੱਖਤਾਰ ਸਿੰਘ ਵਾਸੀ ਵਾਂ ਤਾਰਾ ਸਿੰਘ ਅਤੇ ਕਾਰ ਵਿਚੋ ਉੱਤਰ ਕੇ ਭੱਜੇ ਵਿਅਕਤੀ ਦਾ ਨਾਮ ਰਸ਼ਪਾਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸ਼ੀ ਵਾਂ ਤਰਾ ਸਿੰਘ ਦੱਸਿਆ ਅਤੇ ਕਾਰ ਚਾਲਕ ਦੀ ਤਲਾਸੀ ਲੈਣ ਤੇ 2000 ਨਸ਼ੀਲੀਆ (ਮਾਇਕਰੋਲਿਟ) ਗੋਲੀਆ ਮਿਲੀਆ ਅਤੇ ਜਿੰਨ ਕਾਰ ਦੀ ਤਲਾਸੀ ਲੈਣ ਤੇ ਵੱਖ-ਵੱਖ ਤਰਾ ਦੀ ਭਾਰੀ ਤਦਾਦ ਵਿੱਚ ਨਸ਼ੀਲੀਆ ਗੋਲੀਆ/ਕੈਪਸ਼ੂਲ ਅਤੇ ਟੀਕੇ ਬਰਾਮਦ ਹੋਏ ਜਿਹਨਾ ਦੀ ਗਿਣਤੀ ਕਰੀਬ ਇੱਕ ਲੱਖ ਦੱਸੀ ਜਾ ਰਹੀ ਹੈ ਕਾਬੂ ਕੀਤੇ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਦੇ ਭਰਾ ਰਸ਼ਪਾਲ ਸਿੰਘ ਦਾ ਪਿੰਡ ਵਾਂ ਤਾਰਾ ਸਿੰਘ ਬੁੱਟਰ ਦੇ ਨਾਮ ਤੇ ਮੈਡੀਕਲ ਸਟੌਰ ਹੈ ਇੱਥੇ ਕੋਈ ਵੀ ਹਸਪਤਾਲ ਜਾ ਕਲੀਨਿਕ ਨਹੀ ਹੈ ਜਿਸ ਕਰਕੇ ਦਵਾਈਆ ਦੀ ਖਪਤ ਘੱਟ ਹੁੰਦੀ ਹੈ ਰਸ਼ਪਾਲ ਨੇ ਦੱਸਿਆ ਕਿ ਨਸ਼ਿਆ ਦੀ ਮੰਗ ਜਿਆਦਾ ਹੋਣ ਕਰਕੇ ਉਹ ਅਮ੍ਰਿਤਸਰ ਦੇ ਕਿਸੇ ਮੈਡੀਕਲ ਸਟੌਰ ਤੋ ਇਹ ਦਵਾਈਆ ਦਾ ਸਟਾਕ ਲਿਆਉਦੇ ਹਨ ਅਤੇ ਸਟਾਕ ਆਪਣੇ ਘਰ ਵਿਚ ਲਿਆ ਕੇ ਫਿਰ ਘਰੋ ਗ੍ਰਾਹਕਾ ਨੂੰ ਸਪਲਾਈ ਕਰਦੇ ਸਨ ਜਿਸ ਤੇ ਪੁਲਿਸ ਨੇ ਮਕੱਦਮਾ ਨੰ:8 ਮਿਤੀ 09/03/2018 ਜੁਰਮ22/85/61 ਐਨ.ਡੀ.ਪੀ.ਸੀ ਐਕਟ ਤਹਿਤ ਪਰਚਾ ਦਰਜ ਕਰ ਦਿੱਤਾ ਹੈ ਅਤੇ ਪ੍ਰੈਸ ਨੂੰ ਇਹ ਸਾਰੀ ਜਾਣਕਾਰੀ ਦਿੰਦਿਆ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਭੱਜੇ ਹੋਏ ਦੌਸੀ ਨੂੰ ਫੜਨ ਲਈ ਪ੍ਰਸ਼ਾਸ਼ਨ ਹਰ ਸੰਭਵ ਕੋਸ਼ਿਸ ਕਰ ਰਿਹਾ ਹੈ ਉਸ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਡੱਕਿਆ ਜਾਵੇਗਾ|