ਕਸਬਾ ਖਾਲੜਾ ਵਿਖੇ ਡੀ.ਸੀ ਸਾਹਿਬ ਅਤੇ ਸਿਹਤ ਵਿਭਾਗ ਦੇ ਹੁਕਮਾ ਦੀਆ ਸ਼ਰੇਆਮ ਧੱਜੀਆ ਉਡਾ ਰਹੇ ਹਨ ਫਾਸਟਫੂਡ ਦੁਕਾਨਦਾਰ   ਜਲਦ ਹੀ ਚੈਕਿੰਗ ਕਰਕੇ ਸ਼ੈਪਲ ਭਰੇ ਜਾਣਗੇ-ਡੀ.ਸੀ ਸਾਹਿਬ 

ਤਰਨਤਾਰਨ  10 ਮਾਰਚ (ਲਖਵਿੰਦਰ ਗੌਲਣ/ਰਿੰਪਲ ਗੌਲਣ) ਤਰਨਤਾਰਨ ਅਧੀਨ ਆਉਦੇ ਕਸਬਾ ਖਾਲੜਾ ਦੇ ਫਾਸਟਫੂਡ ਦੁਕਾਨਦਾਰਾ ਵੱਲੋ ਸਿਹਤ ਵਿਭਾਗ ਅਤੇ ਡੀ.ਸੀ ਸਾਹਿਬ (ਤਰਨਤਾਰਨ) ਦੇ ਹੁਕਮਾ ਦੀਆ ਸ਼ਰੇਆਮ ਧੱਜੀਆ ਉਡਾ ਕੇ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਸਬਾ ਖਾਲੜਾ ਦੇ ਫਾਸਟਫੂਡ ਦੁਕਾਨਦਾਰ ਜਿੱਥੇ ਆਪਣੀਆ ਜੇਬਾ ਨੋਟਾ ਨਾਲ ਭਰ ਰਹੇ ਹਨ ਉਥੇ ਹੀ ਇਹ ਦੁਕਾਨਦਾਰ ਆਪਣੇ ਸਵਾਰਥ ਲਈ ਆਮ ਜਨਤਾ ਦੀ ਜਿੰਦਗੀ ਨੂੰ ਤਬਾਹ ਕਰਨ ਤੇ ਤੁਲੇ ਹੋਏ ਹਨ ਦੱਸਣਯੋਗ ਗੱਲ ਹੈ ਕਿ ਅੱਜ ਸਮੇ ਅੰਦਰ ਭਾਵੇ ਫਾਸਟਫੂਡ ਖਾਣਾ ਲੋਕਾ ਦਾ ਮਨਪਸੰਦ ਹੈ ਪ੍ਰੰਤੂ ਇਸ ਤੋ ਹੋਣ ਵਾਲੇ ਨੁਕਸਾਨ ਤੋ ਲੋਕ ਅਨਜਾਣ ਹਨ ਅਤੇ ਨਿੱਤ ਦਿਨ ਲੋਕ ਜਿਹੜਾ ਫਾਸਫੂਡ ਖਾਣਾ ਖਾਦੇ ਹਨ ਉਹ ਉਹਨਾ ਦੇ ਸਰੀਰ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਜਿਸ ਦੇ ਸਿੱਟੇ ਵਜੋ ਆਮ ਵਿਅਕਤੀ ਨੂੰ ਆਪਣੀ ਜ਼ਾਨ ਵੀ ਗਵਾਉਣੀ ਪੈ ਸਕਦੀ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਫਾਸਟਫੂਡ ਦੁਕਾਨਦਾਰ ਦਾ ਸੱਚ ਇੱਕ ਇਹ ਵੀ ਹੈ ਕਿ ਇਹ ਦੁਕਾਨਦਾਰ ਫਾਸਟਫੂਡ ਵਿੱਚ ਵਰਤੇ ਜਾਣ ਵਾਲੇ ਸਮਾਨ ਨੂੰ ਇੱਕ ਵਾਰ ਹੀ ਲੈ ਆਉਦੇ ਹਨ ਅਤੇ ਰੋਜਮਾਰ ਲਈ ਲਿਆਦੇ ਸਮਾਨ ਦੇ ਸਟਾਕ ਵਿਚੋ ਇਹ ਦੁਕਾਨਦਾਰ ਫਾਸਟਫੂਡ ਦਾ ਖਾਣਾ ਬਣਾਉਦੇ ਹਨ ਨੋਟ ਕਰਨ ਯੋਗ ਗੱਲ ਇਹ ਵੀ ਹੈ ਕਿ ਇਹਨਾ ਦੁਕਾਨਦਾਰ ਵੱਲੋ ਫਾਸਟਫੂਡ ਦੀਆ ਰੇਹੜੀਆ ਸੜਕ ਦੇ ਕੰਡੇ ਇੱਕ ਪਾਸੇ ਲਗਾਈਆ ਹਨ ਪ੍ਰੰਤੂ ਸਫਾਈ ਵੀ ਇਹਨਾ ਦੁਕਾਨਦਾਰਾ ਵੱਲੋ ਨਾ ਦੇ ਬਰਾਬਰ ਹੈ ਜਿਵੇ ਫਾਸਟਫੂਡ ਦੁਕਾਨਦਾਰਾ ਵੱਲੋ ਬਣਾਈਆ ਗਈਆ ਟਿੱਕੀਆ,ਨਿਊਡਲ,ਬਰਗਰ,ਚਾਪਾਂ,ਮਨਚੂਰੀਅਨ,ਸ਼ੋਸ ਅਤੇ ਕੜਾਈ ਵਿੱਚ ਵਰਤੀਆ ਜਾਦਾ ਰਿਫਾਇਡ ਇਹ ਸਾਰਾ ਸਮਾਨ ਨੰਗਾ ਹੀ ਪਿਆ ਰਹਿੰਦਾ ਹੈ ਜਿਸ ਨਾਲ ਇਸ ਖਾਣੇ ਉੱਪਰ ਘੱਟਾ ਮਿੱਟੀ,ਮੱਖੀਆ,ਮੱਛਰ ਅਤੇ ਹੋਰ ਜੀਵ ਜੰਤੂ ਬੈਠ ਕੇ ਇਸ ਖਾਣੇ ਨੂੰ ਗੰਦਲਾ ਬਣਾ ਦੇਦੇ ਹਨ ਅਤੇ ਇਹ ਦੁਕਾਨਦਾਰ ਵੀ ਪੈਸੇ ਕਮਾਉਣ ਲਈ ਇਹੀ ਖਾਣਾ ਆਮ ਜਨਤਾ ਨੂੰ ਖਵਾ ਕੇ ਆਪਣੀਆ ਜੇਬਾ ਨੋਟਾ ਨਾਲ ਭਰ ਰਿਹਾ ਹੈ ਜਿਸ ਦਾ ਨਤੀਜਾ ਆਮ ਲੋਕਾ ਨੂੰ ਆਪਣੀ ਜਿੰਦੀ ਨੂੰ ਗਵਾ ਕੇ ਭੁਗਤਣਾ ਪੈ ਸਕਦਾ ਹੈ ਇਸ ਸਬੰਧੀ ਜਦੋ ਤਰਨਤਾਰਨ ਦੇ ਡੀ.ਸੀ ਸ਼੍ਰੀ ਪ੍ਰਦੀਪ ਕੁਮਾਰ ਸਬਰਵਾਲ ਜੀ ਨਾਲ ਸੰਪਰਕ ਕੀਤਾ ਤਾ ਉਹਨਾ ਕਿਹਾ ਕਿ ਜਲਦ ਹੀ ਖਾਲੜੇ ਵਿੱਚ ਸਿਹਤ ਵਿਭਾਗ ਦੀ ਟੀਮ ਭੇਜ ਕੇ ਸੈਪਲ ਭਰੇ ਜਾਣਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।